ਸਚਿਨ ਤੇਂਦੁਲਕਰ

ਭਾਰਤੀ ਕ੍ਰਿਕਟ ਖਿਡਾਰੀ

ਸਚਿਨ ਰਮੇਸ਼ ਤੇਂਦੁਲਕਰ(/ˌsəɪn tɛnˈdlkər/ ( ਸੁਣੋ); 24 ਅਪ੍ਰੈਲ 1973) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਦੇ ਮੈਂਬਰ ਹਨ। ਉਹ ਦੁਨੀਆ ਦੇ ਮਹਾਨ ਕ੍ਰਿਕਟ ਖਿਡਾਰੀਆਂ ਵਿੱਚੋਂ ਇੱਕ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਵਿਸ਼ਵ ਦੇ ਸਰਵੋਤਮ ਖਿਡਾਰੀ ਹਨ। 1994 ਵਿੱਚ ਸਚਿਨ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਸਚਿਨ ਤੇਂਦੁਲਕਰ
ਕ੍ਰਿਕਟ ਵਿਸ਼ਵ ਕੱਪ ਨਾਲ ਸਚਿਨ ਤੇਂਦੁਲਕਰ
ਨਿੱਜੀ ਜਾਣਕਾਰੀ
ਪੂਰਾ ਨਾਮ
ਸਚਿਨ ਰਮੇਸ਼ ਤੇਂਦੁਲਕਰ
ਜਨਮ (1973-04-24) 24 ਅਪ੍ਰੈਲ 1973 (ਉਮਰ 51)
ਬੰਬੇ (ਹੁਣ ਮੁੰਬਈ), ਮਹਾਂਰਾਸ਼ਟਰ, ਭਾਰਤ
ਛੋਟਾ ਨਾਮਤੇਂਦਲਿਆ, ਲਿਟਲ ਮਾਸਟਰ, ਮਾਸਟਰ ਬਲਾਸਟਰ[1][2]
ਕੱਦ5 ft 5 in (165 cm)
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਮੱਧਮ ਗਤੀ ਨਾਲ, ਲੈੱਗ-ਬਰੇਕ, ਆਫ਼-ਬਰੇਕ
ਭੂਮਿਕਾਬੱਲੇਬਾਜ਼
ਪਰਿਵਾਰਪਤਨੀ:
ਅੰਜਲੀ ਤੇਂਦੁਲਕਰ
(ਵਿ. 1995)

ਬੇਟੀ: ਸਾਰਾ ਤੇਂਦੁਲਕਰ (ਜਨਮ 1997)
ਬੇਟਾ: ਅਰਜੁਨ ਤੇਂਦੁਲਕਰ (ਜਨਮ 1999)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 187)15 ਨਵੰਬਰ 1989 ਬਨਾਮ ਪਾਕਿਸਤਾਨ
ਆਖ਼ਰੀ ਟੈਸਟ14 ਨਵੰਬਰ 2013 ਬਨਾਮ ਵੈਸਟਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 74)18 ਦਸੰਬਰ 1989 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ18 ਮਾਰਚ 2012 ਬਨਾਮ ਪਾਕਿਸਤਾਨ
ਓਡੀਆਈ ਕਮੀਜ਼ ਨੰ.10
ਕੇਵਲ ਟੀ20ਆਈ (ਟੋਪੀ 11)1 ਦਸੰਬਰ 2006 ਬਨਾਮ ਦੱਖਣੀ ਅਫ਼ਰੀਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1988ਭਾਰਤੀ ਕ੍ਰਿਕਟ ਕਲੱਬ
1988–2013ਮੁੰਬਈ
1992ਯੋਰਕਸ਼ਿਰ
2008–2013ਮੁੰਬਈ ਇੰਡੀਅਨਸ (ਟੀਮ ਨੰ. 10)
2014ਮੇਰੀਲੇਬੋਨ ਕ੍ਰਿਕਟ ਕਲੱਬ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾਟੈਸਟਓ.ਡੀ.ਆਈ.ਪ:ਦ: ਕ੍ਰਿਕਟਲਿਸਟ ਏ
ਮੈਚ200463310551
ਦੌੜਾਂ15,92118,42625,39621,999
ਬੱਲੇਬਾਜ਼ੀ ਔਸਤ53.7844.8357.8445.54
100/5051/6849/9681/11660/114
ਸ੍ਰੇਸ਼ਠ ਸਕੋਰ248*200*248*200*
ਗੇਂਦਾਂ ਪਾਈਆਂ4,2408,0547,60510,230
ਵਿਕਟਾਂ4615471201
ਗੇਂਦਬਾਜ਼ੀ ਔਸਤ54.1744.4861.7442.17
ਇੱਕ ਪਾਰੀ ਵਿੱਚ 5 ਵਿਕਟਾਂ0202
ਇੱਕ ਮੈਚ ਵਿੱਚ 10 ਵਿਕਟਾਂ0n/a0n/a
ਸ੍ਰੇਸ਼ਠ ਗੇਂਦਬਾਜ਼ੀ3/105/323/105/32
ਕੈਚਾਂ/ਸਟੰਪ115/–140/–186/–175/–
ਸਰੋਤ: ਕ੍ਰਿਕਇੰਫ਼ੋ, 15 ਨਵੰਬਰ 2013

ਵਿਅਕਤੀਗਤ ਜੀਵਨ

ਸੋਧੋ

24 ਅਪ੍ਰੈਲ 1973 ਨੂੰ ਰਾਜਾਪੁਰ(ਮਹਾਂਰਾਸ਼ਟਰ) ਦੇ ਮਰਾਠੀ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਸਚਿਨ ਦਾ ਨਾਮ ਉਸਦੇ ਪਿਤਾ ਰਮੇਸ਼ ਤੇਂਦੁਲਕਰ ਨੇ ਆਪਣੇ ਚਹੇਤੇ ਸੰਗੀਤਕਾਰ ਸਚਿਨ ਦੇਵ ਬਰਮਨ ਦੇ ਨਾਮ ਤੇ ਰੱਖਿਆ ਸੀ।

ਨਿੱਜੀ ਜਿੰਦਗੀ ਅਤੇ ਪਰਿਵਾਰ

ਸੋਧੋ

ਸਚਿਨ ਦੇ ਵੱਡੇ ਭਰਾ ਅਜੀਤ ਤੇਂਦੁਲਕਰ ਨੇ ਉਸਨੂੰ ਕ੍ਰਿਕਟ ਖੇਡਣ ਲਈ ਪ੍ਰੋਤਸਾਹਿਤ ਕੀਤਾ। ਸਚਿਨ ਦਾ ਇੱਕ ਹੋਰ ਭਰਾ ਨਿਤਿਨ ਤੇਂਦੁਲਕਰ ਅਤੇ ਇੱਕ ਭੈਣ ਸਵਿਤਾਈ ਤੇਂਦੁਲਕਰ ਵੀ ਹੈ। 1995 ਵਿੱਚ ਸਚਿਨ ਦਾ ਵਿਆਹ ਅੰਜਲੀ ਤੇਂਦੁਲਕਰ ਨਾਲ ਹੋ ਗਿਆ। ਸਚਿਨ ਦੇ ਦੋ ਬੱਚੇ ਹਨ- ਸਾਰਾ(ਲੜਕੀ) ਅਤੇ ਅਰਜੁਨ(ਲੜਕਾ)।

ਅੰਜਲੀ ਅਤੇ ਸਚਿਨ ਇੱਕ ਸਮਾਰੋਹ ਦੌਰਾਨ

ਸਚਿਨ ਨੇ ਸ਼ਾਰਦਾਸ਼ਰਮ ਵਿੱਦਿਆਮੰਦਰ ਤੋਂ ਆਪਣੀ ਸਿੱਖਿਆ ਗ੍ਰਹਿਣ ਕੀਤੀ ਸੀ। ਓਥੇ ਹੀ ਸਚਿਨ ਨੇ ਉਸਦੇ ਗੁਰੂ(ਕੋਚ) ਰਾਮਾਕਾਂਤ ਅਚਰੇਕਰ ਹੇਠ ਆਪਣੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਕੀਤੀ। ਤੇਜ਼ ਗੇਂਦਬਾਜ਼ ਬਣਨ ਲਈ ਸਚਿਨ ਨੇ 'ਐੱਮ ਆਰ ਐੱਫ ਪੇਸ ਫਾਊਂਡੇਸ਼ਨ' ਦੇ ਅਭਿਆਸ ਕਾਰਜਕ੍ਰਮ ਵਿੱਚ ਭਾਗ ਲਿਆ ਅਤੇ ਓਥੇ ਤੇਜ਼ ਗੇਂਦਬਾਜ਼ੀ ਦੇ ਕੋਚ ਡੇਨਿਸ ਲਿਲੀ ਨੇ ਉਸਨੂੰ ਆਪਣੀ ਬੱਲੇਬਾਜ਼ੀ ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ, ਤਾਂ ਸਚਿਨ ਨੇ ਅਜਿਹਾ ਹੀ ਕੀਤਾ। ਇਸ ਤਰ੍ਹਾਂ ਬਾਅਦ ਵਿੱਚ ਸਚਿਨ ਇੱਕ ਮਹਾਨ ਬੱਲੇਬਾਜ਼ ਬਣ ਗਿਆ।

ਖੇਡ ਜੀਵਨ

ਸੋਧੋ

ਸਚਿਨ ਨੂੰ ਆਮ ਤੌਰ ਤੇ ਆਪਣੇ ਸਮੇਂ ਦਾ ਸਭ ਤੋਂ ਵਧੀਆ ਬੱਲੇਬਾਜ ਮੰਨਿਆ ਜਾਂਦਾ ਹੈ।[3][4] ਇਹਨਾਂ ਨੇ ਇਸ ਖੇਡ ਨੂੰ 11 ਸਾਲ ਦੀ ਉਮਰ ਵਿੱਚ ਅਪਨਾਇਆ। ਇਹਨਾਂ ਨੇ ਟੈਸਟ ਕ੍ਰਿਕਟ ਦੀ ਸ਼ੁਰੂਆਤ 16 ਸਾਲ ਦੀ ਉਮਰ ਵਿੱਚ ਪਾਕਿਸਤਾਨ ਦੇ ਵਿਰੁੱਧ ਕੀਤੀ ਅਤੇ ਲਗਭਗ 24 ਸਾਲ ਤੱਕ ਘਰੇਲੂ ਪੱਧਰ ਤੇ ਮੁੰਬਈ ਅਤੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਪ੍ਰਤਿਨਿਧ ਕੀਤਾ। ਉਹ 100 ਅੰਤਰਰਾਸ਼ਟਰੀ ਸੈਂਕੜੇ ਬਣਾਉਣ ਵਾਲੇ ਇਕੱਲੇ, ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਦੂਹਰਾ ਸੈਂਕੜਾ ਬਣਾਉਣ ਵਾਲੇ ਪਹਿੱਲੇ, ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 30,000 ਦੌੜ੍ਹਾਂ ਬਣਾਉਣ ਵਾਲੇ ਇਕੱਲੇ ਖਿਡਾਰੀ ਹਨ.[5] ਅਕਤੂਬਰ 2013 ਵਿੱਚ, ਉਹ ਕ੍ਰਿਕਟ ਦੇ ਸਾਰੇ ਮੰਨੇ ਹੋਏ ਪ੍ਰਕਾਰਾਂ (ਪਹਿਲਾ ਦਰਜਾ, ਲਿਸਟ ਏ ਅਤੇ ਟਵੰਟੀ20 ਮਿਲਾ ਕੇ) ਵਿੱਚ ਕੁੱਲ 50,000 ਦੌੜ੍ਹਾਂ ਬਣਾਉਣ ਵਾਲੇ ਵਿਸ਼ਵ ਦੇ ਸੌਹਲਵੇਂ ਅਤੇ ਭਾਰਤ ਦੇ ਪਹਿੱਲੇ ਖਿਡਾਰੀ ਬਣੇ।[6][7][8]

2002 ਵਿੱਚ, ਵਿਸਡਨ ਕ੍ਰਿਕਟਰਸ ਅਲਮਨਾਕ ਨੇ ਸਚਿਨ ਨੂੰ ਟੈਸਟ ਵਿੱਚ ਡਾਨ ਬ੍ਰੈਡਮੈਨ ਬਾਅਦ ਇਤਿਹਾਸ ਦਾ ਦੂਸਰਾ ਸਭ ਤੋਂ ਮਹਾਨ, ਅਤੇ ਇੱਕ ਦਿਨਾ ਵਿੱਚ ਵਿਵਅਨ ਰਿਚਰਡਸ ਤੋਂ ਬਾਅਦ ਇਤਿਹਾਸ ਦਾ ਦੂਸਰਾ ਸਭ ਤੋਂ ਮਹਾਨ ਬੱਲੇਬਾਜ ਐਲਾਨਿਆ.[9] ਆਪਣੇ ਕੈਰਿਅਰ ਦੇ ਬਾਅਦ ਵਾਲੇ ਕਾਲ ਦੌਰਾਨ, ਤੇਂਦੁਲਕਰ 2011 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸੇ ਬਣੇ, ਜੋ ਕਿ ਉਸ ਲਈ ਉਸ ਦੁਆਰਾ ਭਾਰਤ ਵੱਲੌਂ ਖੇਡੇ ਛੇ ਵਿਸ਼ਵ ਕੱਪ ਮੁਕਾਬਲਿਆਂ ਵਿੱਚੋ ਪਹਿਲੀ ਜਿੱਤ ਸੀ।[10] ਇਸ ਤੋਂ ਪਹਿੱਲਾਂ ਉਸ ਨੂੰ ਦੱਖਣੀ ਅਫ਼ਰੀਕਾ ਵਿੱਚ ਹੋਏ 2003 ਵਿਸ਼ਵ ਕੱਪ ਦੌਰਾਣ 'ਪਲੇਅਰ ਆਫ਼ ਦਾ ਟੂਰਨਾਮੈਂਟ' (ਮੁਕਾਬਲੇ ਦੇ ਸਭ ਤੋਂ ਵਧੀਆ ਖਿਡਾਰੀ) ਦਾ ਖਿਤਾਬ ਮਿਲਿਆ। 2013 ਵਿੱਚ, ਵਿਸਡਨ ਕ੍ਰਿਕਟਰਸ ਅਲਮਨਾਕ ਦੀ 150ਵੀਂ ਵਰ੍ਹੇਗੰਢ ਦੇ ਮੌਕੇ ਬਣਾਈ ਆਲ-ਟਾਇਮ ਟੇਸਟ ਵਿਸ਼ਵ ਇੱਲੈਵਨ ਵਿੱਚ ਸ਼ਾਮਿਲ ਕਿੱਤਾ ਜਾਣ ਵਾਲਾ ਉਹ ਇੱਕਲਾ ਭਾਰਤੀ ਖਿਡਾਰੀ ਸੀ।[11][12][13][14]

ਇੰਡੀਅਨ ਪ੍ਰੀਮੀਅਰ ਲੀਗ ਅਤੇ ਚੈਂਪੀਅਨ ਲੀਗ

ਸੋਧੋ
ਟਵੰਟੀ20 ਮੈਚਾਂ ਵਿੱਚ ਸਚਿਨ
 ਮੈਚਦੌੜਾਂਸਰਵੋਤਮ10050ਔਸਤ
ਟਵੰਟੀ20[15]110100010.00
ਆਈ.ਪੀ.ਐੱਲ.[16]782334100*11334.83
ਚੈਂਪੀਅਨ ਲੀਗ ਟਵੰਟੀ20[17]13265690120.38

ਹੋਰ ਰੌਚਕ ਤੱਥ

ਸੋਧੋ
  • ਛੋਟੇ ਹੁੰਦਿਆਂ ਸਚਿਨ ਆਪਣੇ ਕੋਚ ਨਾਲ ਅਭਿਆਸ ਕਰਿਆ ਕਰਦਾ ਸੀ। ਉਸਦਾ ਕੋਚ ਵਿਕਟਾਂ ਉੱਪਰ ਇੱਕ ਸਿੱਕਾ ਰੱਖ ਦਿਆ ਕਰਦਾ ਸੀ ਅਤੇ ਜੋ ਸਚਿਨ ਨੂੰ ਆਊਟ ਕਰ ਦਿੰਦਾ ਸੀ, ਤਾਂ ਉਹ ਸਿੱਕਾ ਉਸਦਾ ਹੋ ਜਾਂਦਾ ਸੀ। ਸਚਿਨ ਆਊਟ ਨਹੀਂ ਹੁੰਦਾ ਸੀ, ਤਾਂ ਇਹ ਸਿੱਕਾ ਉਸਦਾ ਹੋ ਜਾਂਦਾ ਸੀ। ਸਚਿਨ ਅਨੁਸਾਰ ਉਸ ਸਮੇਂ ਜਿੱਤੇ ਗੲੇ ਉਹ 13 ਸਿੱਕੇ ਅੱਜ ਵੀ ਉਸ ਲਈ ਯਾਦਗਾਰੀ ਹਨ।[ਹਵਾਲਾ ਲੋੜੀਂਦਾ]
  • 1988 ਵਿੱਚ ਸਕੂਲ ਦੇ ਇੱਕ ਹਰਿਸ ਸ਼ੀਲਡ ਮੈਚ ਦੌਰਾਨ ਸਚਿਨ ਨੇ ਆਪਣੇ ਸਾਥੀ ਬੱਲੇਬਾਜ਼ ਵਿਨੋਦ ਕਾਂਬਲੀ ਨਾਲ 664 ਦੌੜਾਂ ਦੀ ਇਤਿਹਾਸਿਕ ਸਾਂਝੇਦਾਰੀ ਕੀਤੀ। ਇਸ ਧਮਾਕੇਦਾਰ ਪ੍ਰਦਰਸ਼ਨ ਕਾਰਨ ਵਿਰੋਧੀ ਟੀਮ ਨੇ ਮੈਚ ਅੱਗੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਸਚਿਨ ਨੇ ਇਸ ਮੈਚ ਵਿੱਚ 320 ਦੌੜਾਂ ਅਤੇ ਪ੍ਰਤੀਯੋਗਤਾ ਵਿੱਚ ਹਜ਼ਾਰ ਤੋਂ ਵੀ ਜਿਆਦਾ ਦੌੜਾਂ ਬਣਾਈਆਂ ਸਨ।[ਹਵਾਲਾ ਲੋੜੀਂਦਾ]
  • ਸਚਿਨ ਹਰ ਸਾਲ 200 ਬੱਚਿਆਂ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਅਧੀਨ ਅਪਣਾਲਯ ਨਾਮਕ ਇੱਕ ਗੈਰ ਸਰਕਾਰੀ ਸੰਗਠਨ ਵੀ ਚਲਾ ਰਹੇ ਹਨ।[ਹਵਾਲਾ ਲੋੜੀਂਦਾ]
  • ਭਾਰਤੀ ਟੀਮ ਦਾ ਇੱਕ ਅੰਤਰ-ਰਾਸ਼ਟਰੀ ਮੈਚ ਆਸਟ੍ਰੇਲੀਆ ਵਿਰੁੱਧ ਇੰਦੌਰ ਵਿੱਚ 31 ਮਾਰਚ 2002 ਨੂੰ ਖੇਡਿਆ ਗਿਆ। ਤਾਂ ਇਸ ਛੋਟੇ ਕੱਦ ਦੇ ਖਿਡਾਰੀ ਨੇ ਪਹਿਲੀ ਵਾਰ 20,000 ਦੌੜਾਂ ਦਾ ਅੰਕੜਾ ਪਾਰ ਕਰਕੇ ਇੰਦੌਰ ਦੇ ਸਟੇਡੀਅਮ ਵਿੱਚ ਮੀਲ ਪੱਥਰ ਖੜ੍ਹਾ ਕਰ ਦਿੱਤਾ। [ਹਵਾਲਾ ਲੋੜੀਂਦਾ]

ਸਚਿਨ ਦੇ ਕੁਝ ਕ੍ਰਿਕਟ ਰਿਕਾਰਡ

ਸੋਧੋ
ਸਚਿਨ ਦਾ ਇੱਕ ਪ੍ਰਸ਼ੰਸ਼ਕ
  • ਮੀਰਪੁਰ ਵਿੱਚ ਬੰਗਲਾਦੇਸ਼ ਖਿਲ਼ਾਫ 100ਵਾਂ ਸੈਂਕੜਾ।
  • ਇੱਕ-ਦਿਨਾ ਅੰਤਰ-ਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਦੋਹਰਾ ਸੈਂਕੜਾ ਲਾਉਣ ਵਾਲੇ ਪਹਿਲੇ ਖਿਡਾਰੀ।
  • ਇੱਕ-ਦਿਨਾ ਅੰਤਰ-ਰਾਸ਼ਟਰੀ ਮੁਕਾਬਲੇ ਵਿੱਚ ਸਭ ਤੋਂ ਜਿਆਦਾ (28000 ਤੋਂ ਵੱਧ) ਦੌੜਾਂ।
  • ਇੱਕ-ਦਿਨਾ ਅੰਤਰ-ਰਾਸ਼ਟਰੀ ਮੁਕਾਬਲੇ ਵਿੱਚ ਸਭ ਤੋਂ ਜਿਆਦਾ 49 ਸੈਂਕੜੇ।
  • ਇੱਕ-ਦਿਨਾ ਅੰਤਰ-ਰਾਸ਼ਟਰੀ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਸਭ ਤੋਂ ਜਿਆਦਾ ਦੌੜਾਂ।
  • ਟੈਸਟ ਕ੍ਰਿਕਟ ਵਿੱਚ ਸਭ ਤੋਂ ਜਿਆਦਾ (51) ਸੈਂਕੜੇ।[18]
  • ਆਸਟ੍ਰੇਲੀਆ ਖਿਲ਼ਾਫ 4 ਨਵੰਬਰ 2009 ਨੂੰ 175 ਦੌੜਾਂ ਬਣਾ ਕੇ ਇੱਕ-ਦਿਨਾ ਅੰਤਰ-ਰਾਸ਼ਟਰੀ ਕ੍ਰਿਕਟ ਵਿੱਚ 27 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣੇ।
  • ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਦਾ ਕੀਰਤੀਮਾਨ।[19]
  • ਟੈਸਟ ਕ੍ਰਿਕਟ ਵਿੱਚ 13000 ਦੌੜਾਂ ਬਣਾਉਣ ਵਾਲੇ ਵਿਸ਼ਵ ਦੇ ਪਹਿਲੇ ਬੱਲੇਬਾਜ਼।
  • ਇੱਕ-ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਜਿਆਦਾ 'ਮੈਨ ਆਫ ਦ ਸੀਰੀਜ਼' ਐਵਾਰਡ।
  • ਇੱਕ-ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਜਿਆਦਾ 'ਮੈਨ ਆਫ ਦ ਮੈਚ' ਐਵਾਰਡ।
  • ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਜਿਆਦਾ 30000 ਦੌੜਾਂ ਬਣਾਉਣ ਦਾ ਕੀਰਤੀਮਾਨ।

ਪੁਰਸਕਾਰ

ਸੋਧੋ

ਤੇਂਦੁਲਕਰ ਨੂੰ ਖੇਡਾਂ ਵਿੱਚ ਬੇਮਿਸਾਲ ਯੋਗਦਾਨ1994 ਵਿੱਚ ਅਰੁਜਨ ਪੁਰਸਕਾਰ, 1997 ਵਿੱਚ ਭਾਰਤ ਦਾ ਸਿਖਰਲਾ ਖੇਡ ਸਨਮਾਨ ਰਾਜੀਵ ਗਾਧੀਂ ਖੇਲ ਰਤਨ ਪੁਰਸਕਾਰ, ਅਤੇ 1999 ਅਤੇ 2008 ਵਿੱਚ ਭਾਰਤ ਦੇ ਚੌਥੇ ਅਤੇ ਦੂਜੇ ਸਿਖਰਲੇ ਨਾਗਰਿਕ ਸਨਮਾਨ ਪਦਮ ਸ਼੍ਰੀ ਅਤੇ ਪਦਮ ਵਿਭੂਸ਼ਣ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਨਵੰਬਰ 2013 ਵਿੱਚ ਆਪਣੇ ਆਖਰੀ ਮੁਕਾਬਲੇ ਦੇ ਖਤਮ ਹੋਣ ਦੇ ਕੁਝ ਘੰਟਿਆ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਚਿਨ ਨੂੰ ਭਾਰਤ ਦੇ ਸਿਖਰਲੇ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਿਵਾਜਣ ਦਾ ਐਲਾਨ ਕਿੱਤਾ ਗਿਆ। ਸਚਿਨ ਇਹ ਸਨਮਾਨ ਹਾਸਿਲ ਕਰਨ ਵਾਲੇ ਹੁਣ ਤੱਕ ਦੇ ਸਭ ਤੋ ਘੱਟ ਉਮਰ ਦੇ ਵਿਆਕਤੀ ਅਤੇ ਇੱਕੋ ਇੱਕ ਖਿਡਾਰੀ ਹਨ।[20][21] ਉਸਨੇ 2010 ਵਿੱਚ ਸਾਲ ਦੇ ਸਰਵੋਤਮ ਕ੍ਰਿਕਟ ਖਿਡਾਰੀ ਹੋਣ ਲਈ ਸਰ ਗੇਰਫੀਲਡ ਸੋਬਰਸ ਟਰਾਫ਼ੀ ਵੀ ਪ੍ਰਪਾਤ ਕੀਤੀ।[22] 2012 ਵਿੱਚ, ਤੇਂਦੁਲਕਰ ਨੂੰ ਭਾਰਤੀ ਸੰਸਦ ਦੇ ਉਪੱਰਲੇ ਸਦਨ ਰਾਜ ਸਭਾ ਦਾ ਮੈਂਬਰ ਨਿਯੁੱਕਤ ਕਿੱਤਾ ਗਿਆ।[23] ਉਹ ਭਾਰਤੀ ਹਵਾਈ ਸੈਨਾ ਵੱਲੋਂ ਮਾਨਦ ਪਦ ਸਮੂਹ ਕਪਤਾਨ ਤੇ ਨਿਯੁੱਕਤ ਕਿੱਤਾ ਜਾਣ ਵਾਲਾ ਪਹਿੱਲਾ ਖਿਡਾਰੀ (ਅਤੇ ਬਿਨਾਂ ਕਿਸੇ ਉੜਾਨ ਤੁਜਾਰਬੇ ਵਾਲਾ ਪਹਿੱਲਾ) ਸੀ। 2012 ਵਿੱਚ, ਉਸਨੂੰ ਆਡਰ ਆਫ਼ ਆਸਟਰੇਲਿਆ ਦਾ ਮਾਨਦ ਮੈਂਬਰ ਨਾਮਜਾਦ ਕੀਤਾ ਗਿਆ।.[24] ਸਚਿਨ ਭਾਰਤ ਦਾ ਪਹਿਲਾ ਖਿਡਾਰੀ ਹੈ ਜਿਸ ਨੂੰ 2020 ਵਿੱਚ ਲੌਰੇਸ ਵਰਲਡ ਸਪੋਰਟਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[25]

ਸੰਨਿਆਸ

ਸੋਧੋ

ਦਸੰਬਰ 2012 ਵਿੱਚ, ਤੇਂਦੁਲਕਰ ਨੇ ਇੱਕ ਦਿਨਾ ਕ੍ਰਿਕਟ ਤੋਂ ਸਨਿਆਸ ਲੈਣ ਦੀ ਘੋਸ਼ਣਾ ਕੀਤੀ।[26] ਉਸਨੇ ਟਵੰਟੀ20 ਕ੍ਰਿਕਟ ਤੋਂ ਅਕਤੂਬਰ 2013 ਵਿੱਚ ਸਨਿਆਸ ਲਿੱਤਾ,[27] ਅਤੇ ਤੁਰੰਤ ਹੀ ਖੇਡ ਦੇ ਸਭ ਪ੍ਰਕਾਰਾਂ ਤੋਂ ਸਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ।[28] ਉਸਨੇ 16 ਨਵੰਬਰ 2013 ਵਿੱਚ ਮੁੰਬਈ ਦੇ ਵਾਨਖੇੜੇ ਮੈਦਾਨ ਵਿੱਚ ਵੈਸਟ ਇੰਡਿਜ਼ ਵਿੱਰੁਧ ਆਪਣਾ 200ਵਾਂ ਮੈਚ ਅਤੇ ਆਖਰੀ ਟੈਸਟ ਮੈਚ ਖੇਡ ਕੇ ਟੈਸਟ ਤੋਂ ਵੀ ਸਨਿਆਸ ਲੈ ਲਿਆ।[29][30] ਸਚਿਨ ਤੇਂਦੁਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 664 ਮੈਚ ਖੇਡੇ ਅਤੇ 34,357 ਦੌੜਾਂ ਬਣਾਈਆਂ।[31]

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ

ਫਰਮਾ:ਨਾਗਰਿਕ ਸਨਮਾਨ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਗੁਰੂ ਨਾਨਕਭਾਈ ਵੀਰ ਸਿੰਘਪੰਜਾਬੀ ਕੱਪੜੇਖ਼ਾਸ:ਖੋਜੋਸੁਰਜੀਤ ਪਾਤਰਗੁਰੂ ਅਰਜਨਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਅੰਮ੍ਰਿਤਾ ਪ੍ਰੀਤਮਵਿਆਹ ਦੀਆਂ ਰਸਮਾਂਗੁਰੂ ਹਰਿਗੋਬਿੰਦਪੰਜਾਬੀ ਤਿਓਹਾਰਵਿਸਾਖੀਪੰਜਾਬ ਦੀਆਂ ਵਿਰਾਸਤੀ ਖੇਡਾਂਛਪਾਰ ਦਾ ਮੇਲਾਭਗਤ ਸਿੰਘਗੁਰੂ ਅਮਰਦਾਸਪੰਜਾਬੀ ਭਾਸ਼ਾਪੰਜਾਬ, ਭਾਰਤਸ਼ਿਵ ਕੁਮਾਰ ਬਟਾਲਵੀਵਹਿਮ ਭਰਮਪੰਜਾਬੀ ਭੋਜਨ ਸੱਭਿਆਚਾਰਗੁਰੂ ਗ੍ਰੰਥ ਸਾਹਿਬਗੁਰੂ ਗੋਬਿੰਦ ਸਿੰਘਤਸਵੀਰ:Inspire NewReaders icon still.pngਪ੍ਰਦੂਸ਼ਣਹੇਮਕੁੰਟ ਸਾਹਿਬਗੁੱਲੀ ਡੰਡਾਕੋਟਲਾ ਛਪਾਕੀਪੰਜਾਬੀ ਮੁਹਾਵਰੇ ਅਤੇ ਅਖਾਣਗੁਰਮੁਖੀ ਲਿਪੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬ ਦਾ ਇਤਿਹਾਸਪਾਣੀ ਦੀ ਸੰਭਾਲ