ਮੁੱਖ ਸਫ਼ਾ
ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।
ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 54,212 ਹੈ ਅਤੇ ਕੁੱਲ 99 ਸਰਗਰਮ ਵਰਤੋਂਕਾਰ ਹਨ।
ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 ਸ਼ੁਰੂ ਹੋਇਆ।
ਰਬਿੰਦਰਨਾਥ ਟੈਗੋਰ (7 ਮਈ 1861 - 7 ਅਗਸਤ 1941) ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸੀ ਜਿਸਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ ਅਤੇ ਗੀਤਾਂਜਲੀ ਲਈ 1913 ਦਾ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ। ਯੂਰਪ ਤੋਂ ਬਾਹਰ ਦਾ ਉਹ ਪਹਿਲਾ ਬੰਦਾ ਸੀ ਜਿਸਨੂੰ ਇਹ ਇਨਾਮ ਮਿਲਿਆ। ਟੈਗੋਰ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝਿਆ ਜਾਂਦਾ ਹੈ। ਰਬਿੰਦਰਨਾਥ ਟੈਗੋਰ, ਦੇਬੇਂਦਰਨਾਥ ਟੈਗੋਰ ਤੇ ਸਾਰਦਾ ਦੇਵੀ ਦੇ 14 ਬੱਚਿਆਂ ਵਿਚੋਂ 13ਵਾਂ ਸੀ। ਉਹਦੀ ਨਿੱਕੀ ਉਮਰ ਸੀ ਜਦੋਂ ਉਹਦੀ ਮਾਂ ਮਰ ਗਈ ਤੇ ਉਹਨੂੰ ਨੌਕਰਾਂ ਨੇ ਪਾਲਿਆ। ਉਹ ਇੰਗਲੈਂਡ ਕਨੂੰਨ ਪੜ੍ਹਨ ਗਿਆ। ਟੈਗੋਰ ਨੇ ਮੁੱਢਲੀ ਸਿੱਖਿਆ ਘਰ ਵਿੱਚ ਹੀ ਪ੍ਰਾਪਤ ਕੀਤੀ। 1869 ਵਿੱਚ 8 ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਰਬਿੰਦਰਨਾਥ ਟੈਗੋਰ ਦਾ ਜਨਮ ਪਿਤਾ ਮਹਾਰਿਸ਼ੀ ਦੇਬੇਂਦਰਨਾਥ ਟੈਗੋਰ ਅਤੇ ਸ਼ਾਰਦਾ ਦੇਵੀ ਦੇ ਘਰ 7 ਮਈ, 1861 ਨੂੰ ਕੋਲਕਾਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿੱਚ ਹੋਇਆ ਸੀ। ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਮਸ਼ਹੂਰ ਸੇਂਟ ਜੇਵੀਅਰ ਸਕੂਲ ਵਿੱਚ ਹੋਈ। ਉਨ੍ਹਾਂ ਨੇ ਵਕੀਲ ਬਨਣ ਦੀ ਚਾਹਤ ਵਿੱਚ 1878 ਵਿੱਚ ਇੰਗਲੈਂਡ ਦੇ ਬਰਿਜਟੋਨ ਦੇ ਇੱਕ ਪਬਲਿਕ ਸਕੂਲ ਵਿੱਚ ਨਾਮ ਦਰਜ ਕਰਾਇਆ। ਉਨ੍ਹਾਂ ਨੇ ਲੰਡਨ ਯੂਨੀਵਰਸਿਟੀ ਵਿੱਚ ਕਨੂੰਨ ਦੀ ਪੜ੍ਹਾਈ ਕੀਤੀ ਲੇਕਿਨ 1880 ਵਿੱਚ ਬਿਨਾਂ ਡਿਗਰੀ ਹਾਸਲ ਕੀਤੇ ਹੀ ਆਪਣੇ ਦੇਸ਼ ਵਾਪਸ ਆ ਗਏ। 1883 ਵਿੱਚ ਉਨ੍ਹਾਂ ਦਾ ਵਿਆਹ 'ਮ੍ਰਿਨਾਲਿਨੀ ਦੇਵੀ' ਨਾਲ ਹੋਇਆ ਜੋ ਜੈਸੋਰ (ਅੱਜਕਲ੍ਹ ਪੂਰਬੀ ਪਾਕਿਸਤਾਨ ਭਾਵ ਬੰਗਲਾਦੇਸ਼) ਦੀ ਰਹਿਣ ਵਾਲੀ ਸੀ।
7 ਮਈ:
- 1832 – ਯੂਨਾਨ ਸੁਤੰਤਰ ਦੇਸ਼ ਬਣਿਆ।
- 1907 – ਬੰਬੇ ਦੀ ਪਹਿਲੀ ਇਲੈਕਟ੍ਰਿਕ ਟ੍ਰਾਮ ਦਾ ਸੰਚਾਲਨ ਸ਼ੁਰੂ ਹੋਇਆ।
- 1973 – ਈਟਾਨਗਰ 'ਚ ਅਰੁਣਾਚਲ ਪ੍ਰਦੇਸ਼ ਦੀ ਨਵੀਂ ਰਾਜਧਾਨੀ ਦਾ ਨੀਂਹ ਪੱਥਰ ਰੱਖਿਆ ਗਿਆ।
- 1861 – ਮਸ਼ਹੂਰ ਕਵੀ ਰਵਿੰਦਰਨਾਥ ਟੈਗੋਰ ਦਾ ਜਨਮ।
- 1912 – ਭਾਰਤੀ ਲੇਖਕ ਪੰਨਾ ਲਾਲ ਪਟੇਲ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 6 ਮਈ • 7 ਮਈ • 8 ਮਈ
...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।
- ਵਲਾਦੀਮੀਰ ਪੁਤਿਨ (ਤਸਵੀਰ ਵਿੱਚ) ਨੂੰ ਰੂਸੀ ਰਾਸ਼ਟਰਪਤੀ ਚੋਣ ਦੇ ਜੇਤੂ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਪੰਜਵਾਂ ਕਾਰਜਕਾਲ ਹਾਸਲ ਕੀਤਾ ਹੈ।
- ਅਕਾਦਮੀ ਇਨਾਮਾਂ ਵਿੱਚ, ਓਪਨਹਾਈਮਰ ਬੈਸਟ ਪਿਕਚਰ ਸਮੇਤ ਸੱਤ ਅਵਾਰਡ ਜਿੱਤੇ।
- ਸਵੀਡਨ ਨਾਟੋ ਦਾ 32ਵਾਂ ਮੈਂਬਰ ਦੇਸ਼ ਬਣਿਆ।
- COP28 ਜਲਵਾਯੂ ਪਰਿਵਰਤਨ ਸੰਮੇਲਨ (ਸਥਾਨ ਦੀ ਤਸਵੀਰ) ਜੀਵਾਸ਼ਮ ਈਂਧਨ ਦੀ ਵਰਤੋਂ ਤੋਂ ਦੂਰ ਤਬਦੀਲੀ ਦੀ ਮੰਗ ਨਾਲ ਸਮਾਪਤ ਹੋਇਆ।
- ਡੋਨਾਲਡ ਟਸਕ ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ ਪੋਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ।
ਗਲੇਸ਼ੀਅਰ ਦੀ ਤਸਵੀਰ ਇਕੋ ਸਮੇਂ ਪਾਣੀ ਦੀਆਂ ਤਿੰਨ ਅਵਸਥਾਂਵਾਂ ਪਾਣੀ (ਸਮੁੰਦਰ) ਬਰਫ (ਗਲੇਸ਼ੀਅਰ) ਅਤੇ ਗੈਸ (ਪਾਣੀ ਦੇ ਵਾਸ਼ਪ) ਨੂੰ ਦਰਸਾਉਂਦਾ ਹੈ।
ਤਸਵੀਰ: Kim Hansen
ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।
- ਕਾਮਨਜ਼
ਆਜ਼ਾਦ ਮੀਡੀਆ - ਮੀਡੀਆਵਿਕੀ
ਵਿਕੀ ਸਾਫ਼ਟਵੇਅਰ ਵਿਕਾਸ - ਮੈਟਾ-ਵਿਕੀ
ਵਿਕੀਮੀਡਿਆ ਯੋਜਨਾ ਤਾਲ-ਮੇਲ - ਵਿਕੀਬੁਕਸ
ਆਜ਼ਾਦ ਸਿੱਖਿਆ ਪੁਸਤਕਾਂ - ਵਿਕੀਡਾਟਾ
ਆਜ਼ਾਦ ਗਿਆਨ ਅਧਾਰ - ਵਿਕੀਖ਼ਬਰਾਂ
ਆਜ਼ਾਦ-ਸਮੱਗਰੀ ਖ਼ਬਰਾਂ - ਵਿਕੀਕਥਨ
ਕਥਨਾਂ ਦਾ ਇਕੱਠ - ਵਿਕੀਸਰੋਤ
ਆਜ਼ਾਦ-ਸਮੱਗਰੀ ਲਾਈਬ੍ਰੇਰੀ - ਵਿਕੀਜਾਤੀਆਂ
ਜਾਤੀਆਂ ਦੀ ਨਾਮਾਵਲੀ - ਵਿਕੀਵਰਸਿਟੀ
ਆਜ਼ਾਦ ਸਿੱਖਿਆ ਸਮੱਗਰੀ - ਵਿਕੀਸਫ਼ਰ
ਆਜ਼ਾਦ ਸਫ਼ਰ ਗਾਈਡ - ਵਿਕਸ਼ਨਰੀ
ਕੋਸ਼ ਅਤੇ ਥੀਸਾਰਸ