ਗੋਭੀ ਦੀ ਨਸਲ ਨਾਲ ਤਾੱਲੁਕ ਰੱਖਣ ਵਾਲੇ ਇਸ ਪੌਦੇ ਦੇ ਫੁਲ ਨੂੰ ਸਬਜ਼ੀ ਦੇ ਤੌਰ ਉੱਤੇ ਇਸਤੇਮਾਲ ਕੀਤਾ ਜਾਂਦਾ ਹੈ। ਬਰੋਕਲੀ ਇਤਾਲਵੀ ਜ਼ਬਾਨ ਦੇ ਸ਼ਬਦ ਬਰੋਕੋ ਤੋਂ ਬਣਿਆ ਹੈ, ਜਿਸ ਦੇ ਅਰਥ ਗੋਭੀ ਦੇ ਫੁਲ ਦਾ ਉੱਤੇ ਵਾਲਾ ਹਿੱਸਾ ਹੈ। ਬਰੋਕਲੀ ਨੂੰ ਆਮ ਤੌਰ ਉੱਤੇ ਕੱਚਾ ਜਾਂ ਉਬਾਲ ਕੇ ਖਾਧਾ ਜਾਂਦਾ ਹੈ। ਇਸ ਦੇ ਪੱਤਿਆਂ ਨੂੰ ਵੀ ਖਾਧਾ ਜਾਂਦਾ ਹੈ। ਬਰੋਕਲੀ ਨੂੰ ਇਤਾਲਵੀ ਨਸਲ ਬਰਾਸੀਕਾ ਓਲੇਰਾਸੀਆ ਦੇ ਕਲਟੀਵਰ ਗਰੁੱਪ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਬਰੋਕਲੀ ਦੇ ਫੁਲ ਆਮ ਤੌਰ ਉੱਤੇ ਵੱਡੇ ਅਤੇ ਸਬਜ ਰੰਗਤ ਦੇ ਹੁੰਦੇ ਹਨ। ਦੇਖਣ ਵਿੱਚ ਇਹ ਪੌਦਾ ਅਜਿਹੇ ਦਰਖ਼ਤ ਵਰਗਾ ਲੱਗਦਾ ਹੈ ਜਿਸ ਦੀਆਂ ਸ਼ਾਖ਼ਾਵਾਂ ਮੋਟੇ ਤਣੇ ਤੋਂ ਫੁੱਟ ਰਹੀਆਂ ਹੁੰਦੀਆਂ ਹਨ। ਇਸ ਦੇ ਤਣੇ ਨੂੰ ਵੀ ਖਾਧਾ ਜਾਂਦਾ ਹੈ।

ਬਰੋਕਲੀ
ਬਰੋਕਲੀ
Details
ਪ੍ਰਜਾਤੀਆਂਬਰਾਸੀਕਾ ਓਲੇਰਾਸੀਆ
ਕਾਸ਼ਤ ਗਰੁੱਪਇਟੈਲੀਕਾ
ਮੂਲਇਟਲੀ ਤੋਂ (2,000 ਸਾਲ ਪਹਿਲਾਂ)[1][2]

ਗੈਲਰੀ

ਸੋਧੋ
ਬਰੋਕਲੀ ਦੇ ਫੁੱਲਾਂ ਦੇ ਕਲੋਜ-ਅੱਪਸਸਿਸਲੀਅਨ ਬੈਂਗਣੀ ਬਰੋਕਲੀਬਰੋਕਲੀ ਦੇ ਪੌਦੇ ਦਾ ਪੱਤਾ
ਬਰੋਕਲੀ ਦੇ ਫੁੱਲਰੋਮਾਨੇਸਕੋ ਬਰੋਕਲੀ (ਅਸਲ ਵਿੱਚ ਫੁੱਲ ਗੋਭੀ
ਕਲਟੀਵਾਰ), ਫ੍ਰੈਕਟਲ ਸ਼ਕਲਾਂ
ਨਿਸਰਦੀ ਬਰੋਕਲੀ ਦੇ ਫੁੱਲਉਬਾਲੀ ਹੋਈ ਬਰੋਕਲੀ

ਹਵਾਲੇ

ਸੋਧੋ
  1. Buck, P. A (1956). "Origin and taxonomy of broccoli" (PDF). Economic Botany. 10 (3): 250–253. Retrieved 2012-04-24.[permanent dead link]
  2. Stephens, James. "Broccoli—Brassica oleracea L. (Italica group)". University of Florida. p. 1. Retrieved 2009-05-14.