ਚਾਰਲਸ ਲੈਂਬ

ਚਾਰਲਸ ਲੈਂਬ (Charles Lamb) (10 ਫਰਵਰੀ 1775 – 27 ਦਸੰਬਰ 1834) ਅੰਗਰੇਜ਼ੀ ਨਿਬੰਧਕਾਰ ਸੀ। ਉਹ ਆਪਣੀ ਪੁਸਤਕ ਏਲੀਆ ਦੇ ਨਿਬੰਧ ਅਤੇ ਬੱਚਿਆਂ ਦੀ ਪੁਸਤਕ ਟੇਲਜ਼ ਫ਼ਰਾਮ ਸ਼ੇਕਸਪੀਅਰ ਲਈ ਪ੍ਰਸਿੱਧ ਹੈ।ਉਸ ਨੇ ਕਾਫੀ ਕਵਿਤਾਵਾਂ ਵੀ ਲਿਖੀਆਂ ਅਤੇ ਉਹ ਇੰਗਲੈਂਡ ਵਿੱਚ ਇੱਕ ਸਾਹਿਤਕ ਗੁੱਟ ਦਾ ਹਿੱਸਾ ਸੀ, ਜਿਸ ਵਿੱਚ ਸੈਮੂਅਲ ਟੇਲਰ ਕਾਲਰਿਜ਼ ਅਤੇ ਵਿਲੀਅਮ ਵਰਡਜ਼ਵਰਥ ਵੀ ਸਨ, ਜਿਹਨਾਂ ਨਾਲ ਉਸਦੀ ਦੋਸਤੀ ਸੀ। ਉਸਦੇ ਮੁੱਖ ਜੀਵਨੀਕਾਰ ਈ.ਵੀ.ਲੁਕਾਸ ਨੇ ਉਸਨੂੰ "ਅੰਗਰੇਜ਼ੀ ਸਾਹਿਤ ਦੀ ਅਤਿਅੰਤ ਪਿਆਰੀ ਹਸਤੀ" ਕਿਹਾ ਹੈ।[1]

ਚਾਰਲਸ ਲੈਂਬ
ਜਨਮ(1775-02-10)10 ਫਰਵਰੀ 1775
ਇਨਰ ਟੈਂਪਲ, ਲੰਦਨ, ਇੰਗਲੈਂਡ
ਮੌਤ27 ਦਸੰਬਰ 1834(1834-12-27) (ਉਮਰ 59)
Edmonton, ਲੰਦਨ, ਇੰਗਲੈਂਡ
ਮੌਤ ਦਾ ਕਾਰਨErysipelas
ਲਈ ਪ੍ਰਸਿੱਧEssays of Elia
Tales from Shakespeare
ਰਿਸ਼ਤੇਦਾਰMary Lamb (sister), John Lamb (brother)

ਮੁਢਲੀ ਜ਼ਿੰਦਗੀ ਸੋਧੋ

Portrait plaque of Lamb sculpted by George Frampton

ਚਾਰਲਸ ਲੈਂਬ ਦਾ ਜਨਮ 10 ਫਰਵਰੀ 1775 ਨੂੰ ਲੰਡਨ ਵਿੱਚ ਹੋਇਆ ਸੀ। ਲੈਂਬ ਸਭ ਤੋਂ ਛੋਟਾ ਬੱਚਾ ਸੀ। ਮੈਰੀ ਨਾਂਅ ਦੀ ਉਸਦੀ ਇੱਕ ਭੈਣ ਸੀ ਜੋ ਉਸ ਨਾਲੋਂ 11 ਸਾਲ ਵੱਡੀ ਸੀ ਅਤੇ ਇੱਕ ਵੱਡਾ ਭਰਾ ਜਾਨ ਸੀ, ਚਾਰ ਹੋਰ ਵੀ ਸਨ ਜੋ ਬਚਪਨ ਪਾਰ ਨਾ ਕਰ ਸਕੇ। ਉਸ ਦੇ ਪਿਤਾ, ਜਾਨ ਲੈਂਬ ਇੱਕ ਵਕੀਲ ਦੇ ਕਲਰਕ ਸਨ ਅਤੇ ਉਸਨੇ ਲੰਡਨ ਦੇ ਇੰਨਰ ਟੈਂਪਲ ਵਿੱਚ ਰਹਿੰਦੇ ਸੈਮੂਅਲ ਸਾਲਟ ਨਾਂਅ ਦੇ ਇੱਕ ਬੈਰਿਸਟਰ ਦੇ ਸਹਾਇਕ ਦੇ ਤੌਰ 'ਤੇ ਆਪਣੀ ਸਾਰੀ ਪੇਸ਼ੇਵਰ ਜ਼ਿੰਦਗੀ ਬਿਤਾ ਦਿੱਤੀ ਸੀ। ਇਸ ਇੰਨਰ ਟੈਂਪਲ ਦੇ ਇਲਾਕੇ ਵਿੱਚ ਹੀ ਚਾਰਲਸ ਲੈਂਬ ਦਾ ਜਨਮ ਹੋਇਆ ਅਤੇ ਬਚਪਨ ਬੀਤਿਆ।

ਸੱਤ ਸਾਲ ਦੀ ਉਮਰ ਤੱਕ ਉਸਦੇ ਜੀਵਨ ਬਾਰੇ ਨਾ-ਮਾਤਰ ਜਾਣਕਾਰੀ ਮਿਲਦੀ ਹੈ। ਬਸ ਇਹੀ ਕਿ ਬਹੁਤ ਹੀ ਛੋਟੀ ਉਮਰ ਵਿੱਚ ਮੈਰੀ ਨੇ ਉਸ ਨੂੰ ਪੜ੍ਹਨਾ ਸਿਖਾਇਆ ਸੀ। ਇਸੇ ਦੌਰਾਨ ਉਸਨੂੰ ਚੇਚਕ ਹੋ ਗਈ ਸੀ, ਜਿਸ ਕਾਰਨ ਉਸਨੂੰ ਲੰਮਾ ਸਮਾਂ ਆਰਾਮ ਕਰਨਾ ਪਿਆ।

ਹਵਾਲੇ ਸੋਧੋ

  1. Lucas, Edward Verrall; Lamb, John (1905). The life of Charles Lamb. Vol. 1. London: G.P. Putnam's Sons. p. xvii. OCLC 361094.
🔥 Top keywords: ਗੁਰੂ ਅਰਜਨਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਈ ਵੀਰ ਸਿੰਘਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਪੰਜਾਬੀ ਸੱਭਿਆਚਾਰਸੁਰਜੀਤ ਪਾਤਰਗੁਰੂ ਨਾਨਕਖ਼ਾਸ:ਖੋਜੋਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਕੱਪੜੇਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਵਿਸਾਖੀਪੰਜਾਬੀ ਭਾਸ਼ਾਛਪਾਰ ਦਾ ਮੇਲਾਪੰਜਾਬ, ਭਾਰਤਇਸਤੋਨੀਆਭਗਤ ਸਿੰਘਗੁਰੂ ਗੋਬਿੰਦ ਸਿੰਘਹਰਿਮੰਦਰ ਸਾਹਿਬਬੰਦਾ ਸਿੰਘ ਬਹਾਦਰਗੁਰੂ ਅਮਰਦਾਸਵਹਿਮ ਭਰਮਅੰਮ੍ਰਿਤਾ ਪ੍ਰੀਤਮਪੰਜਾਬੀ ਤਿਓਹਾਰਕੰਗਨਾ ਰਾਣਾਵਤਪੂਰਨ ਸਿੰਘਗੁਰੂ ਹਰਿਗੋਬਿੰਦਹੇਮਕੁੰਟ ਸਾਹਿਬਗੁਰੂ ਗ੍ਰੰਥ ਸਾਹਿਬਗੁੱਲੀ ਡੰਡਾਪੰਜਾਬੀ ਭੋਜਨ ਸੱਭਿਆਚਾਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪ੍ਰਦੂਸ਼ਣਗੁਰੂ ਤੇਗ ਬਹਾਦਰਸ਼ਿਵ ਕੁਮਾਰ ਬਟਾਲਵੀ