88ਵੇਂ ਅਕਾਦਮੀ ਇਨਾਮ

ਅਕੈਡਮੀ ਆਫ ਮੋਸ਼ਨ ਪਿਕਚਰ ਆਰਟ ਐਂਡ ਸਾਇੰਸਸ (ਏਐੱਮਪੀਏਐੱਸ) ਵੱਲੋਂ 88ਵੇਂ ਅਕਾਦਮੀ ਇਨਾਮ (ਜਿਹਨਾਂ ਨੂੰ ਆਮ ਤੌਰ ’ਤੇ ਔਸਕਰ ਐਵਾਰਡ ਵੀ ਕਿਹਾ ਜਾਂਦਾ ਹੈ) ਦਾ ਐਲਾਨ 28 ਫਰਵਰੀ ਨੂੰ ਕੀਤਾ ਗਿਆ।[1] ਹਾਲੀਵੁੱਡ (ਕੈਲੀਫੋਰਨੀਆ) ਦੇ ਡੌਲਬੀ ਥੀਏਟਰ ਵਿੱਚ ਹੋਣ ਵਾਲੇ ਸਮਾਗਮ ਦੌਰਾਨ 24 ਵੱਖ-ਵੱਖ ਸ਼੍ਰੇਣੀਆਂ ਵਿੱਚ ਐਵਾਰਡ ਦਿੱਤੇ ਜਾਣਗੇ। ਅਮਰੀਕਾ ਵਿੱਚ ਏਬੀਸੀ ਚੈਨਲ ਵੱਲੋਂ ਐਵਾਰਡ ਵੰਡ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਅਕੈਡਮੀ ਇਨਾਮਾਂ ਦੇ ਨਿਰਮਾਤਾ ਡੇਵਿਡ ਹਿੱਲ ਤੇ ਰੇਗੀਨਾਲਡ ਹੈਡਲਿਨ ਹੋਣਗੇ[2] ਜਦੋਂਕਿ ਮੇਜ਼ਬਾਨ ਦੀ ਭੂਮਿਕਾ ’ਚ ਕ੍ਰਿਸ ਰੌਕ ਨਜ਼ਰ ਆਵੇਗਾ। ਰੌਕ ਲਈ ਇਹ ਦੂਜਾ ਮੌਕਾ ਹੈ। ਇਸ ਤੋਂ ਪਹਿਲਾਂ ਇਸ ਹਾਲੀਵੁੱਡ ਅਦਾਕਾਰ ਨੇ 2005 ਵਿੱਚ 77ਵੇਂ ਅਕੈਡਮੀ ਐਵਾਰਡਜ਼ ਦੌਰਾਨ ਇਹ ਭੂਮਿਕਾ ਬਾਖ਼ੂਬੀ ਨਿਭਾਈ ਸੀ।[3]ਫ਼ਿਲਮ ਜਗਤ ਵਿੱਚ ਤਕਨੀਕੀ ਪ੍ਰਾਪਤੀਆਂ ਲਈ ਔਸਕਰਜ਼ ਦਾ ਐਲਾਨ 14 ਫਰਵਰੀ ਨੂੰ ਬੈਵਰਲੀ ਹਿਲਜ਼ ਕੈਲੀਫੋਰਨੀਆ ਵਿੱਚ ਹੋਏ ਇੱਕ ਸਮਾਗਮ ਦੌਰਾਨ ਕੀਤਾ ਜਾ ਚੁੱਕਾ ਹੈ। ਇਸ ਸ਼ੋਅ ਦੀ ਮੇਜ਼ਬਾਨੀ ਓਲਿਵੀਆ ਮੈਨ ਤੇ ਜੇਸਨ ਸੀਗਲ ਨੇ ਕੀਤੀ ਸੀ। ਹੁਣ ਜਿਹਨਾਂ 24 ਸ਼੍ਰੇਣੀਆਂ ਵਿੱਚ ਐਵਾਰਡ ਦਿੱਤੇ ਜਾਣੇ ਹਨ, ਉਹਨਾਂ ਵਿੱਚ ਸਰਵੋਤਮ ਫ਼ਿਲਮ, ਨਿਰਦੇਸ਼ਕ, ਨਾਇਕ-ਨਾਇਕਾ, ਸਹਾਇਕ ਅਦਾਕਾਰ-ਅਦਾਕਾਰਾ, ਮੂਲ ਪਟਕਥਾ, ਰੂਪਾਂਤਰਿਤ ਪਟਕਥਾ, ਐਨੀਮੇਟਿਡ ਫੀਚਰ ਫ਼ਿਲਮ, ਵਿਦੇਸ਼ੀ ਭਾਸ਼ਾ ਫ਼ਿਲਮ, ਦਸਤਾਵੇਜ਼ੀ ਫੀਚਰ ਤੇ ਸੰਖੇਪ ਵਿਸ਼ਾ, ਲਾਈਵ ਐਕਸ਼ਨ ਲਘੂ ਫ਼ਿਲਮ, ਐਨੀਮੇਟਿਡ ਲਘੂ ਫ਼ਿਲਮ, ਮੂਲ ਸਕੋਰ, ਮੂਲ ਗੀਤ, ਸਾਊਂਡ ਐਡੀਟਿੰਗ ਤੇ ਮਿਕਸਿੰਗ, ਪ੍ਰੋਡਕਸ਼ਨ ਡਿਜ਼ਾਈਨ, ਸਿਨਮੈਟੋਗ੍ਰਾਫੀ, ਮੇਕਅੱਪ, ਕਾਸਟਿਊਮ ਡਿਜ਼ਾਈਨ, ਫ਼ਿਲਮ ਐਡੀਟਿੰਗ ਤੇ ਵਿਜ਼ੁਅਲ ਇਫੈਕਟਸ ਸ਼ਾਮਿਲ ਹਨ।

ਹਵਾਲੇ ਸੋਧੋ

🔥 Top keywords: ਗੁਰੂ ਅਮਰਦਾਸਮੁੱਖ ਸਫ਼ਾਗੁਰਮੁਖੀ ਲਿਪੀਖ਼ਾਸ:ਖੋਜੋਗੁਰੂ ਨਾਨਕਭਾਈ ਵੀਰ ਸਿੰਘਪੰਜਾਬੀ ਭਾਸ਼ਾਗੁਰੂ ਅਰਜਨਸੁਰਜੀਤ ਪਾਤਰਪੰਜਾਬੀ ਸੱਭਿਆਚਾਰਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਨਾਟਕਸਾਕਾ ਗੁਰਦੁਆਰਾ ਪਾਉਂਟਾ ਸਾਹਿਬਮਾਰੀ ਐਂਤੂਆਨੈਤਵਾਰਿਸ ਸ਼ਾਹਪੰਜਾਬੀ ਕੱਪੜੇਭਗਤ ਸਿੰਘਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਸ੍ਰੀ ਗੁਰੂ ਅਮਰਦਾਸ ਜੀ ਬਾਣੀ ਕਲਾ ਤੇ ਵਿਚਾਰਧਾਰਾਭਾਰਤ ਦਾ ਸੰਵਿਧਾਨਪੂਰਨ ਸਿੰਘਪੰਜਾਬ, ਭਾਰਤਗੁਰੂ ਰਾਮਦਾਸਹਰਿਮੰਦਰ ਸਾਹਿਬਪਾਸ਼ਪੀਲੂਕਿੱਸਾ ਕਾਵਿਅੰਮ੍ਰਿਤਾ ਪ੍ਰੀਤਮਗੁਰੂ ਅੰਗਦਗੁਰੂ ਤੇਗ ਬਹਾਦਰਡਾ. ਦੀਵਾਨ ਸਿੰਘਸ਼ਬਦਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਗੁਰੂ ਗ੍ਰੰਥ ਸਾਹਿਬਆਧੁਨਿਕ ਪੰਜਾਬੀ ਕਵਿਤਾਪੰਜਾਬ ਦੀਆਂ ਵਿਰਾਸਤੀ ਖੇਡਾਂਸ਼ਿਵ ਕੁਮਾਰ ਬਟਾਲਵੀ