ਸਾਈਂਟਾਲੋਜੀ

ਸਾਈਂਟਾਲੋਜੀ ਅਮਰੀਕੀ ਲਿਖਾਰੀ ਰੌਨ ਹਬਰਡ ਵੱਲੋਂ 1954 ਵਿੱਚ ਸ਼ੁਰੂ ਕੀਤਾ ਗਿਆ ਇੱਕ ਮਤ ਹੈ। ਹਬਰਡ ਨੇ ਪਹਿਲਾਂ ਡਾਇਨੈਟਿਕਸ ਨਾਂਅ ਦੇ ਮਤ ਜਿਸਨੂੰ ਡਾਇਨੈਟਿਕਸ ਫ਼ਾਊਂਡੇਸ਼ਨ ਨਾਂਅ ਦੀ ਸੰਸਥਾ ਫ਼ੈਲਾਉਂਦੀ ਸੀ, ਦੀ ਨੀਂਹ ਰੱਖੀ। ਪਰ ਛੇਤੀ ਹੀ ਇਹ ਸੰਸਥਾ ਦਿਵਾਲੀਆ ਹੋ ਗਈ। ਇਸ ਤੋਂ ਬਾਅਦ ਹਬਰਡ ਨੇ ਇਸਦੀ ਵਿਚਾਰ-ਪ੍ਰਣਾਲੀ ਵਿੱਚ ਤਰਮੀਮ ਕਰਕੇ ਇਸਨੂੰ ਇੱਕ ਧਰਮ ਦੀ ਸ਼ਕਲ ਦਿੱਤੀ ਜਿਸਨੂੰ ਸਾਈਂਟਾਲੋਜੀ ਕਿਹਾ ਗਿਆ। [2]

ਸਾਈਂਟਾਲੋਜੀ
ਨਿਰਮਾਣ1954[1]
ਮੁੱਖ ਦਫ਼ਤਰਕੈਲੀਫ਼ੋਰਨੀਆ


ਵੈੱਬਸਾਈਟwww.scientology.org

ਹਬਰਡ ਦੀਆਂ ਸੰਸਥਾਵਾਂ ਸ਼ੁਰੂ ਤੋਂ ਹੀ ਵਿਵਾਦਾਂ ਦਾ ਸ਼ਿਕਾਰ ਰਹੀਆਂ ਹਨ।[3] ਹਬਰਡ ਦੇ ਪੈਰੋਕਾਰਾਂ ਉੱਤੇ ਅਮਰੀਕੀ ਸਰਕਾਰ ਵਿੱਚ ਲੁਕਵੇਂ ਤੌਰ ਉੱਤੇ ਘੁਸਪੈਠ ਕਰਨ ਦਾ ਵੀ ਦੋਸ਼ ਹੈ।[4]

ਜਰਮਨੀ ਵਿੱਚ ਸਾਈਂਟਾਲੋਜੀ ਨੂੰ 'ਗ਼ੈਰ-ਸੰਵਿਧਾਨਕ ਮਤ' ਮੰਨਿਆ ਗਿਆ ਹੈ। [5][6] ਦੂਜੇ ਪਾਸੇ ਫ਼ਰਾਂਸ ਵਿੱਚ ਸਾਈਂਟਾਲੋਜੀ ਨੂੰ ਇੱਕ ਮਤ ਦਾ ਦਰਜਾ ਹਾਸਲ ਹੈ।[7][8][9][10][11][12][13]

ਪੈਰੋਕਾਰ ਸੋਧੋ

ਨਿਊ ਯਾਰਕ ਵਿੱਕ ਇੱਕ ਸਾਈਂਟਾਲੋਜੀ ਕੇਂਦਰ

ਅਮਰੀਕਾ ਵਿੱਚ ਤਕਰੀਬਨ 55,000 ਲੋਕ ਸਾਈਂਟਾਲੋਜੀ ਨੂੰ ਮੰਨਣ ਦਾ ਦਾਅਵਾ ਕਰਦੇ ਹਨ। ਦੁਨੀਆ ਭਰ ਵਿੱਚ ਇਸਦੇ ਪੈਰੋਕਾਰਾਂ ਦੀ ਗਿਣਤੀ 100,000 ਤੋਂ ਲੈ ਕੇ 200,000 ਤੱਕ ਹੋ ਸਕਦੀ ਹੈ।[14] 2008 ਵਿੱਚ ਕੀਤੇ ਗਏ ਇੱਕ ਸਰਵੇ ਮੁਤਾਬਕ ਅਮਰੀਕਾ ਵਿੱਚ ਸਾਈਂਟਾਲੋਜੀ ਨੂੰ ਮੰਨਣ ਵਾਲਿਆਂ ਦੀ ਗਿਣਤੀ ਸਿਰਫ਼ 25,000 ਰਹਿ ਗਈ ਹੈ।[15] ਸੰਯੁਕਤ ਬਾਦਸ਼ਾਹਤ ਵਿੱਚ ਵੀ ਸਾਈਂਟਾਲੋਜੀ ਦਾ ਪਤਨ ਹੁੰਦਾ ਜਾ ਰਿਹਾ ਹੈ।.[16]

ਹਵਾਲੇ ਸੋਧੋ

🔥 Top keywords: ਮੁੱਖ ਸਫ਼ਾਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰੂ ਅਰਜਨਭਾਈ ਵੀਰ ਸਿੰਘਜਰਨੈਲ ਸਿੰਘ ਭਿੰਡਰਾਂਵਾਲੇਪੰਜਾਬ ਦੇ ਲੋਕ-ਨਾਚਪੰਜਾਬੀ ਸੱਭਿਆਚਾਰਗੁਰੂ ਨਾਨਕਖ਼ਾਸ:ਖੋਜੋਸੁਰਜੀਤ ਪਾਤਰਪੰਜਾਬੀ ਕੱਪੜੇਸਾਕਾ ਨੀਲਾ ਤਾਰਾਪੰਜਾਬ ਦੀਆਂ ਵਿਰਾਸਤੀ ਖੇਡਾਂਅੰਮ੍ਰਿਤਾ ਪ੍ਰੀਤਮਪੰਜਾਬੀ ਭਾਸ਼ਾਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਵਿਆਹ ਦੀਆਂ ਰਸਮਾਂਵਿਸਾਖੀਗੁਰੂ ਗੋਬਿੰਦ ਸਿੰਘਪੰਜਾਬੀ ਤਿਓਹਾਰਪੰਜਾਬ, ਭਾਰਤਭਗਤ ਸਿੰਘਵਹਿਮ ਭਰਮਛਪਾਰ ਦਾ ਮੇਲਾਪ੍ਰਦੂਸ਼ਣਗੁਰੂ ਗ੍ਰੰਥ ਸਾਹਿਬਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਬੰਦਾ ਸਿੰਘ ਬਹਾਦਰਗੁਰੂ ਅਮਰਦਾਸਸ਼ਿਵ ਕੁਮਾਰ ਬਟਾਲਵੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਹੇਮਕੁੰਟ ਸਾਹਿਬਪਾਣੀ ਦੀ ਸੰਭਾਲਗੁਰੂ ਹਰਿਗੋਬਿੰਦਪੰਜਾਬੀ ਭੋਜਨ ਸੱਭਿਆਚਾਰਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ