ਸਲਵਾਦੋਰ ਅਲੀਐਂਦੇ

ਸਾਲਵਾਦੋਰ ਗਿਲਰਮੋ ਅਲੀਐਂਦੇ ਗੌਸੈਨਸ (/ɑːˈjɛnd/;[1] ਸਪੇਨੀ ਉਚਾਰਨ: [salβaˈðoɾ ɡiˈʎermo aˈʎende ˈɣosens]; 26 ਜੂਨ 1908 – 11 ਸਤੰਬਰ 1973) ਇੱਕ ਚਿਲੀ ਦਾ ਡਾਕਟਰ ਅਤੇ ਸਿਆਸਤਦਾਨ ਸੀ, ਜਿਸਨੂੰ ਪਹਿਲੇ ਅਜਿਹੇ ਮਾਰਕਸਵਾਦੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਇੱਕ ਲਾਤੀਨੀ ਅਮਰੀਕੀ ਦੇਸ਼ ਵਿੱਚ ਖੋਲ੍ਹੀਆਂ ਚੋਣਾਂ ਵਿੱਚ ਜਿੱਤ ਕੇ ਦੇਸ਼ ਦਾ ਪ੍ਰਧਾਨ ਬਣਿਆ ਸੀ।[2]

ਸਲਵਾਦੋਰ ਅਲੀਐਂਦੇ
30th ਚਿਲੇ ਦਾ ਪ੍ਰਧਾਨ
ਦਫ਼ਤਰ ਵਿੱਚ
3 ਨਵੰਬਰ 1970 – 11 ਸਤੰਬਰ 1973
ਤੋਂ ਪਹਿਲਾਂਐਡੁਆਰਡੋ ਫਰੇਈ ਮੌਂਟਾਲਵਾ
ਤੋਂ ਬਾਅਦਔਸਟੋ ਪੀਨੋਕਸ਼ੇ
56 ਵਾਂ ਚਿਲੀ ਦੀ ਸੈਨੇਟ ਦਾ ਪ੍ਰਧਾਨ
ਦਫ਼ਤਰ ਵਿੱਚ
27 ਦਸੰਬਰ 1966 – 15 ਮਈ 1969
ਤੋਂ ਪਹਿਲਾਂTਓਮਸ ਰੇਅਜ਼ ਵਿਕੁੰਨਾ
ਤੋਂ ਬਾਅਦਤੋਮਾਸ ਪਾਬਲੋ ਅਲੋਰਜ਼ਾ
ਸਿਹਤ ਅਤੇ ਸਮਾਜਿਕ ਕਲਿਆਣ ਮੰਤਰੀ
ਦਫ਼ਤਰ ਵਿੱਚ
28 ਅਗਸਤ 1938 – 2 ਅਪਰੈਲ 1942
ਰਾਸ਼ਟਰਪਤੀਆਰਟੂਰੋ ਅਲੇਸੈਂਡਰੀ ਪਾਲਮਾ
ਪੇਡਰੋ ਅਗੇਈਰ ਸੇਰੇਡਾ
ਤੋਂ ਪਹਿਲਾਂਮਿਗੂਏਲ ਐਚੇਬਰਨੇ ਰੀਓਲ
ਤੋਂ ਬਾਅਦਐਡੁਆਰਡੋ ਐਸਕੂਡਰ
ਨਿੱਜੀ ਜਾਣਕਾਰੀ
ਜਨਮ
ਸੈਲਵੇਡਾਰ ਗਿਲੇਰਮੋ ਅਲੀਐਂਦੇ ਗੌਸੇਨਸ

(1908-06-26)26 ਜੂਨ 1908
ਸੈਂਟੀਆਗੋ, ਚਿਲੀ
ਮੌਤ11 ਸਤੰਬਰ 1973(1973-09-11) (ਉਮਰ 65)
ਸੈਂਟੀਆਗੋ, ਚਿਲੀ
ਕਬਰਿਸਤਾਨਸੈਂਟੀਆਗੋ ਦਾ ਜਨਰਲ ਕਬਰਸਤਾਨ
ਕੌਮੀਅਤਚਿਲੀਅਨ
ਸਿਆਸੀ ਪਾਰਟੀਚਿਲੀ ਦੀ ਸੋਸ਼ਲਿਸਟ ਪਾਰਟੀ (ਚਿਲੀਅਨ ਸੋਸ਼ਲਿਸਟ)
ਜੀਵਨ ਸਾਥੀ
ਬੱਚੇਬੀਟਰਿਜ਼ ਅਲੀਐਂਦੇ (1943–1977)
ਕਾਰਮੇਨ ਪਾਜ਼ ਅਲੀਐਂਦੇ (ਜਨਮ 1944)
ਇਸਾਬੇਲ ਅਲੀਐਂਦੇ (ਜਨਮ 1945)
ਰਿਸ਼ਤੇਦਾਰਅਲੀਐਂਦੇ ਪਰਿਵਾਰ
ਅਲਮਾ ਮਾਤਰਚਿਲੇ ਯੂਨੀਵਰਸਿਟੀ
ਪੇਸ਼ਾਮੈਡੀਕਲ ਡਾਕਟਰ
ਸਿਵਲ ਸਰਵੈਂਟ
ਦਸਤਖ਼ਤ
ਵੈੱਬਸਾਈਟSalvador Allende Foundation

ਚਿਲੀਅਨ ਰਾਜਨੀਤਕ ਜੀਵਨ ਵਿੱਚ ਅਲੀਐਂਦੇ ਦੀ ਸ਼ਮੂਲੀਅਤ ਕਰੀਬ ਚਾਲੀ ਸਾਲਾਂ ਦੇ ਅਰਸੇ ਵਿੱਚ ਫੈਲੀ ਹੋਈ ਸੀ। ਸੋਸ਼ਲਿਸਟ ਪਾਰਟੀ ਦਾ ਮੈਂਬਰ ਹੋਣ ਦੇ ਨਾਤੇ ਉਹ ਇੱਕ ਸੈਨੇਟਰ, ਡਿਪਟੀ ਅਤੇ ਕੈਬਨਿਟ ਮੰਤਰੀ ਰਹਿ ਚੁੱਕਾ ਸੀ। ਉਹ 1952, 1958 ਅਤੇ 1964 ਦੀਆਂ ਚੋਣਾਂ ਵਿੱਚ ਪ੍ਰਧਾਨਗੀ ਦੀਆਂ ਚੋਣਾਂ ਲਈ ਉਮੀਦਵਾਰ ਸੀ ਪਰ ਅਸਫਲ ਰਿਹਾ ਸੀ। 1970 ਵਿੱਚ, ਉਸ ਨੇ ਇੱਕ ਤਿੰਨ ਧਿਰੀ ਕਾਂਟੇ ਦੀ ਟੱਕਰ ਵਿੱਚ ਪ੍ਰਧਾਨਗੀ ਜਿੱਤ ਲਈ ਸੀ। ਉਹ ਕਾਂਗਰਸ ਦੁਆਰਾ ਜੇਤੂ ਕਰਾਰ ਦਿੱਤਾ ਗਿਆ ਸੀ ਕਿਉਂਕਿ ਕੋਈ ਵੀ ਉਮੀਦਵਾਰ ਬਹੁਮਤ ਹਾਸਲ ਨਹੀਂ ਕਰ ਸਕਿਆ ਸੀ। 

ਪ੍ਰਧਾਨ ਹੋਣ ਦੇ ਨਾਤੇ, ਅਲੀਐਂਦੇ ਨੇ ਉਦਯੋਗਾਂ ਦੇ ਰਾਸ਼ਟਰੀਕਰਨ ਦੀ ਨੀਤੀ ਅਪਣਾਈ; ਇਨ੍ਹਾਂ ਅਤੇ ਹੋਰ ਕਾਰਕਾਂ ਕਰਕੇ, ਉਹਨਾਂ ਦੇ ਅਤੇ ਚਿਲੀ ਸਰਕਾਰ ਦੀਆਂ ਵਿਧਾਨਿਕ ਅਤੇ ਨਿਆਂਇਕ ਸ਼ਾਖਾਵਾਂ ਵਿਚਕਾਰ ਵਧਦੇ ਤਣਾਅ ਵਾਲੇ ਸੰਬੰਧਾਂ ਨੂੰ ਦੇਖਦਿਆਂ ਕਾਂਗਰਸ ਨੇ "ਸੰਵਿਧਾਨਿਕ ਸੰਕਟ" ਦੀ ਘੋਸ਼ਣਾ ਕਰ ਦਿੱਤੀ। ਅਰਥ-ਵਿਵਸਥਾ ਡੂੰਘੇ ਸੰਕਟ ਵਿੱਚ ਸੀ, ਕਰਿਸ਼ਚੀਅਨ-ਡੈਮੋਕਰੇਟਾਂ (ਜਿਨ੍ਹਾਂ ਦੇ ਸਮਰਥਨ ਨੇ ਅਲੀਐਂਦੇ ਦੀ ਚੋਣ ਵਿੱਚ ਸਹਾਇਤਾ ਕੀਤੀ ਸੀ) ਸਮੇਤ ਕੇਂਦਰ-ਸੱਜੀ ਬਹੁਮਤ, ਨੇ ਉਸਦੀ ਹਕੂਮਤ ਨੂੰ ਗ਼ੈਰ-ਸੰਵਿਧਾਨਿਕ ਕਰਾਰ ਦੇ ਦਿੱਤਾ ਅਤੇ ਕਿਹਾ ਕਿ ਉਸ ਨੂੰ ਬਲ ਨਾਲ ਹਟਾ ਦਿੱਤੇ ਜਾਣ ਦਾ ਸੱਦਾ ਦੇ ਦਿੱਤਾ। 11 ਸਤੰਬਰ 1973 ਨੂੰ ਫੌਜ ਸੰਯੁਕਤ ਰਾਜ ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (ਸੀਆਈਏ) ਵੱਲੋਂ ਸਮਰਥਨ ਪ੍ਰਾਪਤ ਇੱਕ ਰਾਜਪਲਟੇ ਵਿੱਚ ਅਲੀਐਂਦੇ ਨੂੰ ਖ਼ਤਮ ਨਿਕਲ ਪਈ। [3][4][5] ਸੈਨਾ ਨੇ ਲਾ ਮੋਨੇਡਾ ਪੈਲੇਸ ਨੂੰ ਘੇਰਾ ਪਾ ਲਿਆ, ਤਾਂ ਉਸਨੇ ਆਪਣਾ ਆਖਰੀ ਭਾਸ਼ਣ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਉਹ ਆਪਣਾ ਅਸਤੀਫ਼ਾ ਨਹੀਂ ਦੇਵੇਗਾ।[6] ਬਾਅਦ ਵਿੱਚ ਉਸੇ ਦਿਨ ਚਿਲੀ ਦੀ ਅਦਾਲਤ ਵਲੋਂ 2011 ਵਿੱਚ ਅੰਤਰਰਾਸ਼ਟਰੀ ਮਾਹਰਾਂ ਦੀ ਸਹਾਇਤਾ ਨਾਲ ਕੀਤੀ ਗਈ ਇੱਕ ਜਾਂਚ ਦੇ ਅਨੁਸਾਰ, ਅਲੀਐਂਦੇ ਨੇ ਇੱਕ ਅਸਾਲਟ ਰਾਈਫਲ ਨਾਲ ਆਤਮ ਹੱਤਿਆ ਕਰ ਲਈ।[7] [8][ਹਵਾਲਾ ਲੋੜੀਂਦਾ]

ਹਵਾਲੇ ਸੋਧੋ