ਸਕੌਟ ਫ਼ਿਟਜ਼ਜੇਰਾਲਡ

ਫ਼ਰਾਂਸਿਸ ਸਕੌਟ ਕੀ ਫ਼ਿਟਜ਼ਜੇਰਾਲਡ(24 ਸਤੰਬਰ 1896 – 21 ਦਸੰਬਰ 1940) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਹੈ। ਇਸਨੂੰ 20ਵੀਂ ਸਦੀ ਦੇ ਸਭ ਤੋਂ ਮਹਾਨ ਅਮਰੀਕੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਫ਼ਿਟਜ਼ਜੇਰਾਲਡ 1920ਵਿਆਂ ਦੀ ਗਵਾਚੀ ਪੀੜ੍ਹੀ ਦਾ ਲੇਖਕ ਮੰਨਿਆ ਜਾਂਦਾ ਹੈ। ਇਸਨੇ 4 ਨਾਵਲ ਲਿਖੇ: ਦਿਸ ਸਾਈਡ ਆਫ਼ ਪੈਰਾਡਾਈਜ਼, ਦ ਬਿਊਟੀਫੁਲ ਐਂਡ ਡੈਮਡ, ਦ ਗ੍ਰੇਟ ਗੈਟਸਬਾਈ (ਸਭ ਤੋਂ ਮਸ਼ਹੂਰ), ਅਤੇ ਟੈਂਡਰ ਇਸ ਦ ਨਾਈਟ। ਇੱਕ ਪੰਜਵਾਂ ਅਧੂਰਾ ਨਾਵਲ "ਦ ਲਵ ਆਫ਼ ਦ ਲਾਸਟ ਟਾਈਕੂਨ" ਇਸ ਦੀ ਮੌਤ ਤੋਂ ਬਾਅਦ ਛਪਿਆ। ਉਸ ਦੀਆਂ ਛੋਟੀਆਂ ਕਹਾਣੀਆਂ ਦੇ ਚਾਰ ਸੰਗ੍ਰਹਿ ਪ੍ਰਕਾਸ਼ਤ ਹੋਏ ਸਨ, ਨਾਲ ਹੀ ਉਸ ਦੇ ਜੀਵਨ ਕਾਲ ਦੌਰਾਨ ਰਸਾਲਿਆਂ ਵਿੱਚ 164 ਛੋਟੀਆਂ ਕਹਾਣੀਆਂ ਪ੍ਰਕਾਸ਼ਤ ਹੋਈਆਂ ਸਨ।

ਸਕੌਟ ਫ਼ਿਟਜ਼ਜੇਰਾਲਡ
1921 ਦੀ ਇੱਕ ਤਸਵੀਰ
1921 ਦੀ ਇੱਕ ਤਸਵੀਰ
ਜਨਮਫ਼ਰਾਂਸਿਸ ਸਕੌਟ ਕੀ ਫ਼ਿਟਜ਼ਜੇਰਾਲਡ
(1896-09-24)ਸਤੰਬਰ 24, 1896
ਸੇਂਟ ਪੌਲ, ਮਿਨੇਸੋਟਾ, ਸੰਯੁਕਤ ਰਾਜ ਅਮਰੀਕਾ
ਮੌਤਦਸੰਬਰ 21, 1940(1940-12-21) (ਉਮਰ 44)
ਹਾਲੀਵੁੱਡ, ਲਾਸ ਐਂਜੇਲੇਸ, ਕੈਲੀਫ਼ੋਰਨੀਆ, ਸੰਯੁਕਤ ਰਾਜ ਅਮਰੀਕਾ
ਦਫ਼ਨ ਦੀ ਜਗ੍ਹਾਸੇਂਟ ਮੈਰੀਜ਼ ਸਿਮੈਟਰੀ
ਕਿੱਤਾਨਾਵਲਕਾਰ, ਨਿੱਕੀ ਕਹਾਣੀ ਲੇਖਕ
ਰਾਸ਼ਟਰੀਅਤਾਅਮਰੀਕੀ
ਕਾਲ1920–40
ਪ੍ਰਮੁੱਖ ਕੰਮਦ ਗ੍ਰੇਟ ਗੈਟਸਬਾਈ
ਜੀਵਨ ਸਾਥੀਜ਼ੈਲਡਾ ਸਾਇਰ (ਵਿਆਹ: 1920 - 1940)
ਬੱਚੇਫ਼ਰਾਂਸਿਸ ਸਕੌਟ ਫ਼ਿਟਜ਼ਜੇਰਾਲਡ
ਦਸਤਖ਼ਤ

ਅਰੰਭਕ ਜੀਵਨ ਸੋਧੋ

ਸੇਂਟ ਪੌਲ, ਮਿਨੀਸੋਟਾ ਵਿੱਚ 1896 ਨੂੰ ਇੱਕ ਉੱਚ-ਮੱਧ-ਸ਼੍ਰੇਣੀ ਪਰਿਵਾਰ ਵਿੱਚ ਹੋਇਆ, ਫ਼ਿਟਜ਼ਜੇਰਾਲਡ ਦਾ ਨਾਮ ਉਸਦੇ ਦਾਦੇ ਦੇ ਭਰਾ ਦੇ ਪ੍ਰਸਿੱਧ ਪੋਤਰ-ਭਰਾ ਦੇ ਨਾਮ ਤੇ ਫ੍ਰਾਂਸਿਸ ਸਕੌਟ ਕੀ ਰੱਖਿਆ ਗਿਆ।[2] ਪਰ ਹਮੇਸ਼ਾ ਸਕੌਟ ਫ਼ਿਟਜ਼ਜੇਰਾਲਡ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਉਸਦਾ ਨਾਮ ਉਸਦੀ ਮ੍ਰਿਤਕ ਭੈਣ ਲੂਈਸ ਸਕੌਟ ਫ਼ਿਟਜ਼ਜੇਰਾਲਡ ਦੇ ਨਾਮ ਤੇ ਵੀ ਲਿਖਿਆ ਸੀ।[3] ਇਹ ਦੋ ਭੈਣਾਂ ਵਿਚੋਂ ਇੱਕ ਸੀ ਜਿਹੜੀ ਉਸਦੇ ਜਨਮ ਤੋਂ ਥੋੜ੍ਹੀ ਦੇਰ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ। "ਖੈਰ, ਮੇਰੇ ਜਨਮ ਤੋਂ ਤਿੰਨ ਮਹੀਨੇ ਪਹਿਲਾਂ," ਉਸਨੇ ਇੱਕ ਬਾਲਗ ਵਜੋਂ ਲਿਖਿਆ," ਮੇਰੀ ਮਾਂ ਨੇ ਆਪਣੇ ਦੋ ਹੋਰ ਬੱਚੇ ਗੁਆ ਲਏ।  ... ਮੈਨੂੰ ਲਗਦਾ ਹੈ ਕਿ ਮੈਂ ਉਦੋਂ ਇੱਕ ਲੇਖਕ ਬਣਨ ਦੀ ਸ਼ੁਰੂਆਤ ਕੀਤੀ ਸੀ।"[4]

ਉਸਦਾ ਪਿਤਾ, ਐਡਵਰਡ ਫ਼ਿਟਜ਼ਜੇਰਾਲਡ, ਆਇਰਿਸ਼ ਅਤੇ ਅੰਗਰੇਜ਼ ਮਾਪਿਆਂ ਤੋਂ ਸੀ, ਅਤੇ ਅਮਰੀਕੀ ਘਰੇਲੂ ਯੁੱਧ ਤੋਂ ਬਾਅਦ ਮੈਰੀਲੈਂਡ ਤੋਂ ਸੇਂਟ ਪੌਲ ਚਲਾ ਗਿਆ ਸੀ, ਅਤੇ ਉਸਦਾ ਵਰਣਨ "ਸੁੰਦਰ ਦੱਖਣੀ ਸਲੀਕੇ ਵਾਲਾ ਇੱਕ ਸ਼ਾਂਤ ਸੁਹਿਰਦ ਆਦਮੀ" ਵਜੋਂ ਕੀਤਾ ਗਿਆ ਸੀ।[5][6][7] ਉਸਦੀ ਮਾਂ ਮੈਰੀ "ਮੌਲੀ" ਮੈਕਕਿਲਨ ਫ਼ਿਟਜ਼ਜੇਰਾਲਡ, ਇੱਕ ਆਇਰਿਸ਼ ਪ੍ਰਵਾਸੀ ਜਿਸ ਨੇ ਥੋਕ ਦੇ ਮੁਦਰਾ ਕਾਰੋਬਾਰ ਵਿੱਚ ਆਪਣੀ ਕਿਸਮਤ ਬਣਾ ਲਈ ਸੀ, ਦੀ ਧੀ ਸੀ।[5] ਐਡਵਰਡ ਫ਼ਿਟਜ਼ਜੇਰਾਲਡ ਦੀ ਚਚੇਰੀ ਭੈਣ ਨੂੰ ਮੈਰੀ ਸੁਰੈਟ ਨੂੰ ਅਬਰਾਹਿਮ ਲਿੰਕਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਲਈ 1865 ਵਿੱਚ ਫਾਂਸੀ ਦੇ ਦਿੱਤੀ ਗਈ ਸੀ।[8][9][10]

ਸਕੌਟ ਫ਼ਿਟਜ਼ਜੇਰਾਲਡ ਨੇ ਆਪਣੇ ਬਚਪਨ ਦਾ ਪਹਿਲਾ ਦਹਾਕਾ ਮੁੱਖ ਤੌਰ ਤੇ ਬਫੇਲੋ, ਨਿਊ ਯਾਰਕ, ਕਦੇ-ਕਦਾਈਂ ਵੈਸਟ ਵਰਜੀਨੀਆ (1898–1901 ਅਤੇ 1903-1908) ਵਿੱਚ ਬਿਤਾਇਆ ਜਿੱਥੇ ਉਸਦੇ ਪਿਤਾ ਨੇ ਪ੍ਰੋਕਟਰ ਐਂਡ ਗੈਂਬਲ ਲਈ ਕੰਮ ਕੀਤਾ।[11] ਇੱਕ ਛੋਟੇ ਜਿਹੇ ਅੰਤਰਾਲ ਲਈ (ਜਨਵਰੀ 1901 ਅਤੇ ਸਤੰਬਰ 1903 ਦੇ ਵਿਚਕਾਰ) ਸੈਕਰਾਕਸ, ਨਿਊਯਾਰਕ ਵਿੱਚ ਰਿਹਾ।[12] ਐਡਵਰਡ ਫ਼ਿਟਜ਼ਜੇਰਾਲਡ ਨੇ ਪਹਿਲਾਂ ਵਿਕਰ ਫਰਨੀਚਰ ਸੇਲਜ਼ਮੈਨ ਵਜੋਂ ਕੰਮ ਕੀਤਾ ਸੀ; ਜਦੋਂ ਉਹ ਕਾਰੋਬਾਰ ਅਸਫਲ ਹੋਇਆ ਤਾਂ ਉਹ ਪ੍ਰੋਕਟਰ ਐਂਡ ਗੈਂਬਲ ਵਿੱਚ ਚਲਾ ਗਿਆ।[13][14] ਉਸ ਦੇ ਕੈਥੋਲਿਕ ਮਾਪਿਆਂ ਨੇ ਉਸਨੂੰ ਬਫ਼ਲੋ ਦੇ ਵੈਸਟ ਸਾਈਡ ਦੇ ਦੋ ਕੈਥੋਲਿਕ ਸਕੂਲ, ਪਹਿਲਾਂ ਹੋਲੀ ਐਂਜਲਜ਼ ਕਾਨਵੈਂਟ (1903-1904) ਅਤੇ ਫਿਰ ਨਾਰਦਿਨ ਅਕੈਡਮੀ (1905-1908) ਵਿੱਚ ਪੜ੍ਹਨ ਭੇਜਿਆ। ਬਫਲੋ ਵਿੱਚ ਉਸਦੇ ਸ਼ੁਰੂਆਤੀ ਸਾਲਾਂ ਨੇ ਉਸਨੂੰ ਸਾਹਿਤ ਵਿੱਚ ਡੂੰਘੀ ਦਿਲਚਸਪੀ ਲੈਣ ਵਾਲੇ ਅਸਾਧਾਰਣ ਬੁੱਧੀ ਦੇ ਮਾਲਕ ਲੜਕੇ ਦੇ ਤੌਰ ਤੇ ਸਾਹਮਣੇ ਲਿਆਂਦਾ। ਉਸਦੀ ਮਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਉਸਦੇ ਪੁੱਤਰ ਨੂੰ ਇੱਕ ਉੱਚ-ਮੱਧ-ਸ਼੍ਰੇਣੀ ਦੇ ਪਾਲਣ ਪੋਸ਼ਣ ਦੇ ਸਾਰੇ ਫਾਇਦੇ ਮਿਲਣ।[15] ਉਸਦੀ ਵਿਰਾਸਤ ਅਤੇ ਇੱਕ ਆਂਟ ਕੋਲੋਂ ਮਿਲਦੀ ਆਰਥਿਕ ਮਦਦ ਨੇ ਪਰਿਵਾਰ ਨੂੰ ਆਰਾਮਦਾਇਕ ਜੀਵਨ ਸ਼ੈਲੀ ਅਪਣਾਉਣਾ ਸੰਭਵ ਬਣਾਇਆ।[16] ਫ਼ਿਟਜ਼ਜੇਰਾਲਡ ਦਾ ਪਾਲਣ ਪੋਸ਼ਣ ਗੈਰ ਰਵਾਇਤੀ ਸ਼ੈਲੀ ਵਿੱਚ ਹੋਇਆ ਸੀ। ਹੋਲੀ ਏਂਜਲਸ ਵਿੱਚ ਅਜੀਬ ਵਿਵਸਥਾ ਨਾਲ ਉਸਨੇ ਸ਼ਿਰਕਤ ਕੀਤੀ। ਉਸ ਨੇ ਸਿਰਫ ਅੱਧਾ ਦਿਨ ਜਾਣਾ ਹੁੰਦਾ ਸੀ - ਅਤੇ ਉਸਨੂੰ ਅੱਧ ਚੁਣਨ ਦੀ ਖੁੱਲ੍ਹ ਦਿੱਤੀ ਗਈ ਸੀ।[12]

ਰਚਨਾਵਾਂ ਸੋਧੋ

ਨਾਵਲ ਸੋਧੋ

  • ਦਿਸ ਸਾਈਡ ਆਫ਼ ਪੈਰਾਡਾਈਜ਼(1920)
  • ਦ ਬਿਊਟੀਫੁਲ ਐਂਡ ਡੈਮਡ (1922)
  • ਦ ਗ੍ਰੇਟ ਗੈਟਸਬਾਈ (1925)
  • ਟੈਂਡਰ ਇਸ ਦ ਨਾਈਟ (1934)
  • ਦ ਲਵ ਆਫ਼ ਦ ਲਾਸਟ ਟਾਈਕੂਨ(1941) - ਮੂਲ ਰੂਪ ਵਿੱਚ ਇਸ ਦਾ ਸਿਰਲੇਖ "ਦ ਲਾਸਟ ਟਾਈਕੂਨ" ਸੀ।'''

ਹਵਾਲੇ ਸੋਧੋ

🔥 Top keywords: ਗੁਰੂ ਅਰਜਨਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਈ ਵੀਰ ਸਿੰਘਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਪੰਜਾਬੀ ਸੱਭਿਆਚਾਰਸੁਰਜੀਤ ਪਾਤਰਗੁਰੂ ਨਾਨਕਖ਼ਾਸ:ਖੋਜੋਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਕੱਪੜੇਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਵਿਸਾਖੀਪੰਜਾਬੀ ਭਾਸ਼ਾਛਪਾਰ ਦਾ ਮੇਲਾਪੰਜਾਬ, ਭਾਰਤਇਸਤੋਨੀਆਭਗਤ ਸਿੰਘਗੁਰੂ ਗੋਬਿੰਦ ਸਿੰਘਹਰਿਮੰਦਰ ਸਾਹਿਬਬੰਦਾ ਸਿੰਘ ਬਹਾਦਰਗੁਰੂ ਅਮਰਦਾਸਵਹਿਮ ਭਰਮਅੰਮ੍ਰਿਤਾ ਪ੍ਰੀਤਮਪੰਜਾਬੀ ਤਿਓਹਾਰਕੰਗਨਾ ਰਾਣਾਵਤਪੂਰਨ ਸਿੰਘਗੁਰੂ ਹਰਿਗੋਬਿੰਦਹੇਮਕੁੰਟ ਸਾਹਿਬਗੁਰੂ ਗ੍ਰੰਥ ਸਾਹਿਬਗੁੱਲੀ ਡੰਡਾਪੰਜਾਬੀ ਭੋਜਨ ਸੱਭਿਆਚਾਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪ੍ਰਦੂਸ਼ਣਗੁਰੂ ਤੇਗ ਬਹਾਦਰਸ਼ਿਵ ਕੁਮਾਰ ਬਟਾਲਵੀ