ਰੈੱਡ ਕਰਾਸ

(ਰੈਡ ਕਰਾਸ ਤੋਂ ਮੋੜਿਆ ਗਿਆ)

ਰੈੱਡ ਕਰਾਸ ਸੰਸਥਾ ਸੰਸਾਰ ਭਰ ਵਿੱਚ 8 ਮਈ ਦਾ ਦਿਹਾੜਾ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡੁਨਾਂਟ ਦੇ ਜਨਮ ਦਿਨ ਦੀ ਯਾਦ ਵਿੱਚ 'ਰੈੱਡ ਕਰਾਸ ਦਿਵਸ' ਵਜੋਂ ਮਨਾਉਂਦੀ ਹੈ। ਸੰਸਥਾ ਨੂੰ ਤਿੰਨ ਵਾਰੀ ਸਾਲ 1917, 1944, ਅਤੇ 1963 ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[3]

ਰੈੱਡ ਕਰਾਸ ਸੰਸਥਾ
ਕਿਸਮਕਲਿਆਣਕਾਰੀ ਸੰਸਥਾ
ਆਰੰਭ1863
ਸਥਾਨਜਨੇਵਾ, ਸਵਿਟਜਰਲੈਂਡ
ਲੀਡਰਪੀਟਰ ਮੌਰਰ, ਪ੍ਰਧਾਨ
ਯਵਸ ਡਕੋਰਡ, ਭਾਇਰੈਕਟਰ ਜਰਨਲ
ਖੇਤਰਮਨੁੱਖੀ ਸੇਵਾ
ਉਦੇਸ਼ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ-ਸੰਭਾਲ ਕਰਨਾ ਹੈ, ਉਥੇ ਆਫਤਾਂ, ਹੜ੍ਹਾਂ, ਸੋਕੇ, ਭੁਚਾਲ ਅਤੇ ਬੀਮਾਰੀਆਂ ਆਦਿ ਤੋਂ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ
ਬਜ਼ਟ1110.2 ਮਿਲੀਅਨ [1]
180.7 m for headquarters
929.4 m for field operations
ਕਰਮਚਾਰੀ12,500 (2011) [2]
ਵੈੱਵਸਾਈਟwww.icrc.org

ਰੈੱਡ ਕਰਾਸ ਅਤੇ ਨੌਜਵਾਨ ਸੋਧੋ

ਸਾਲ 1922 ਤੋਂ ਹੀ ਰੈੱਡ ਕਰਾਸ ਅਤੇ ਰੈੱਡ ਕਰੀਸੈਂਟ ਸੁਸਾਇਟੀਜ਼ ਨੇ ਸੰਸਾਰ ਭਰ ਦੇ ਨੌਜਵਾਨਾਂ ਨੂੰ ਰੈੱਡ ਕਰਾਸ ਮੁਹਿੰਮ ਦਾ ਅਨਿੱਖੜਵਾਂ ਹਿੱਸਾ ਸਮਝਿਆ ਹੈ ਅਤੇ ਇਸ ਮੁਹਿੰਮ ਦੇ ਮਾਨਵਤਾਵਾਦੀ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਦੇ ਆਗੂ ਮੰਨਿਆ ਹੈ। ਰੈੱਡ ਕਰਾਸ ਦੇ ਕੁੱਲ ਸਵੈ-ਸੇਵਕਾਂ ਵਿਚੋਂ ਅੱਧੇ ਤੋਂ ਜ਼ਿਆਦਾ ਨੌਜਵਾਨ ਹਨ। ਭਾਰਤੀ ਰੈੱਡ ਕਰਾਸ ਸੁਸਾਇਟੀ ਨਾਲ ਜੁੜੇ 1.2 ਕਰੋੜ ਦੇ ਕਰੀਬ ਸਵੈ-ਸੇਵਕਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਦਿਨ-ਰਾਤ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਸੰਸਥਾ ਸਲਾਮ ਕਰਦੀ ਹੈ।

ਸਰ ਜਾਨ ਹੈਨਰੀ ਡਿਊਨਾ ਸੋਧੋ

ਰੈਡ ਕਰਾਸ ਸੰਸਥਾ ਦੇ ਬਾਨੀ ਜੀਨ ਹੈਨਰੀ ਡੁਨਾਂਟ ਸਨ ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਹੈਨਰੀ ਡਿਊਨਾ ਦੇ ਯਤਨਾਂ ਸਦਕਾ ਹੀ ਬੱਝਿਆ। ਇਸ ਇਨਸਾਨ ਨੇ ਭਾਵੇਂ ਜੀਵਨ ਭਰ ਹਾਲਾਤ ਨਾਲ ਜੱਦੋ-ਜਹਿਦ ਕੀਤੀ ਪਰ ਮਨੁੱਖਤਾ ਦੀ ਸੇਵਾ ਦਾ ਟੀਚਾ ਹਰ ਪਲ ਉਸ ਦੇ ਸਾਹਮਣੇ ਰਿਹਾ। ਹੈਨਰੀ ਡਿਊਨਾ ਦਾ ਜਨਮ 8 ਮਈ ਸੰਨ 1828 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਦੇ ਇੱਕ ਸਮਾਜ ਸੇਵੀ ਪਰਿਵਾਰ ਵਿੱਚ ਪਿਤਾ ਜੀਨ ਜੈਕ ਡਿਊਨਾ ਦੇ ਘਰ ਮਾਤਾ ੲੈਨ ਐਨਟੋਇਨੀ ਦੀ ਕੁੱਖੋਂ ਹੋਇਆ। ਦੁਨੀਆਂ ਦੀ ਇਸ ਮਹਾਨ ਪਰਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ਵਿੱਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਦੇ ਇਸ ਕੋਮਲ ਚਿੱਤ ਇਨਸਾਨ ਹੈਨਰੀ ਡਿਊਨਾ ਵੱਲੋਂ ਕੀਤੇ ਯਤਨਾਂ ਸਦਕਾ ਹੀ ਹੋਇਆ ਸੀ। 24 ਜੂਨ, 1859 ਨੂੰ ਇਟਲੀ ਦੇ ਉਤਰੀ ਹਿੱਸੇ ਦੇ ਇੱਕ ਕਸਬੇ ਸਾਲਫਰੀਨੋ ਵਿੱਚ ਯੂਰਪ ਦੀ ਇੱਕ ਭਿਆਨਕ ਲੜਾਈ ਲੜੀ ਗਈ। ਦਇਆਵਾਨ ਇਨਸਾਨ ਹੈਨਰੀ ਡਿਊਨਾ ਜੋ ਆਪਣੇ ਨਿੱਜੀ ਮਨੋਰਥ ਲਈ ਨੈਪੋਲੀਅਨ ਨੂੰ ਮਿਲਣ ਦੀ ਇੱਛਾ ਨਾਲ ਸਾਲਫਰੀਨੋ ਪੁੱਜਾ ਸੀ, ਨੇ ਇਹ ਭਿਆਨਕ ਲੜਾਈ ਦੇ ਦ੍ਰਿਸ਼ ਤੱਕੇ। ਜੰਗ ਦੇ ਮੈਦਾਨ ਵਿੱਚ ਇੱਕ ਦਰਦਨਾਕ ਨਜ਼ਾਰਾ ਸੀ। ਹਰ ਪਾਸੇ ਫੱਟੜ ਸੈਨਿਕ ਤੜਪ ਰਹੇ ਸਨ। ਲਾਸ਼ਾਂ ਦੇ ਢੇਰ ਲੱਗ ਗਏ। ਚਾਰੇ ਪਾਸੇ ਖੂਨ ਨਾਲ ਲੱਥਪੱਥ ਮੈਦਾਨ ਦਿਖ ਰਿਹਾ ਸੀ। 40000 ਸੈਨਿਕ ਯੁੱਧ ਖੇਤਰ ਵਿੱਚ ਮੋਏ ਜਾਂ ਅਧਮੋਏ ਪਏ ਸਨ। ਪਾਣੀ ਦੀ ਇਕ-ਇਕ ਬੂੰਦ ਲਈ ਜ਼ਖਮੀਂ ਸੈਨਿਕ ਕਰਾਹ ਰਹੇ ਸਨ। ਸੈਨਿਕਾਂ ਦੀ ਮਲ੍ਹਮ ਪੱਟੀ ਕਰਨ ਵਾਲਾ ਜਾਂ ਉਨ੍ਹਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਸਵੈ-ਸੇਵਕ ਨਹੀਂ ਸੀ।

ਹੈਨਰੀ ਡਿਊਨਾ

ਹੈਨਰੀ ਦਾ ਯੂ ਟਰਨ ਸੋਧੋ

ਹੈਨਰੀ ਡਿਊਨਾ ਨੇ ਆਪਣੇ ਜੀਵਨ ਵਿੱਚ ਕਦੇ ਲੜਾਈ ਨਹੀਂ ਸੀ ਵੇਖੀ। ਉਹ ਭਾਵੇਂ ਇਕੱਲਾ ਸੀ ਪਰੰਤੂ ਇਨ੍ਹਾਂ ਤੜਪ ਰਹੇ ਸੈਨਿਕਾਂ ਦੀ ਜਾਨ ਬਚਾਉਣ ਹਿੱਤ ਸਹਾਇਤਾ ਲਈ ਮੈਦਾਨ ਵਿੱਚ ਨਿੱਤਰ ਪਿਆ। ਉਸ ਨੇ ਇਟਲੀ ਵਿਚਲੇ ਕਸਬੇ ਕਾਸਟੀਲੀਅਨ ਦੇ ਪੁਰਸ਼, ਇਸਤਰੀਆਂ ਅਤੇ ਜਵਾਨ ਲੜਕੇ ਲੜਕੀਆਂ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜ਼ਖਮੀਆਂ ਦੀ ਸੇਵਾ ਲਈ ਪ੍ਰੇਰਿਤ ਕੀਤਾ। ਹੈਨਰੀ ਡਿਊਨਾ ਨੇ ਲੜਾਈ ਦੀਆਂ ਤਰਸਮਈ ਅਤੇ ਦਰਦਨਾਕ ਹਾਲਤਾਂ ਉੱਤੇ ਇੱਕ ਕਿਤਾਬ 'ਸਾਲਫਰੀਨੋ ਦੀ ਯਾਦ'[4] ਲਿਖੀ। ਇਸ ਪੁਸਤਕ ਰਾਹੀਂ ਹੈਨਰੀ ਨੇ ਹਰ ਦੇਸ਼ ਵਿੱਚ ਇੱਕ ਅਜਿਹੀ ਸੰਸਥਾ ਬਨਾਉਣ ਦਾ ਵਿਚਾਰ ਰੱਖਿਆ ਜੋ ਯੁੱਧ-ਖੇਤਰ ਵਿੱਚ ਜ਼ਖਮੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਸੰਭਾਲ ਕਰ ਸਕੇ। ਇਸ ਵਿਚਾਰ ਦੇ ਹੱਕ ਵਿੱਚ ਹਰ ਪਾਸਿਓਂ ਹੁੰਗਾਰਾ ਮਿਲਿਆ। ਉਸ ਸਮੇਂ ਦੇ ਹੁਕਮਰਾਨਾਂ ਨੇ ਵੀ ਸਹਿਮਤੀ ਪ੍ਰਗਟਾਈ। ਆਖਿਰ ਹੈਨਰੀ ਡਿਊਨਾ ਦੀ ਘਾਲਣਾ ਰੰਗ ਲਿਆਈ।

ਰੈੱਡ ਕਰਾਸ ਸੰਸਥਾ ਸੋਧੋ

26 ਅਕਤੂਬਰ, 1863 ਨੂੰ ਇੱਕ ਕਾਨਫ਼ਰੰਸ ਦੇ ਤਹਿਤ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂਅ ਦੀ ਇੱਕ ਸੰਸਥਾ ਸਥਾਪਿਤ ਕੀਤੀ ਗਈ। ਬਾਅਦ ਵਿੱਚ ਇਸ ਕਮੇਟੀ ਨੂੰ ਰੈੱਡ ਕਰਾਸ ਦਾ ਨਾਂਅ ਮਿਲਿਆ। ਭਾਰਤ ਵਿੱਚ ਰੈੱਡ ਕਰਾਸ ਸੰਸਥਾ ਭਾਰਤ ਸਰਕਾਰ ਦੇ ਐਕਟ 15 ਅਧੀਨ 1920 ਵਿੱਚ ਬਣੀ। ਅੱਜ ਸੰਸਾਰ ਦੇ ਲਗਭਗ ਹਰ ਮੁਲਕ ਵਿੱਚ ਰੈੱਡ ਕਰਾਸ-ਰੈੱਡ ਕਰੀਸੈਂਟ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਹਨ।

ਰੈੱਡ ਕਰਾਸ ਦੇ ਪ੍ਰਧਾਨ ਸੋਧੋ

  • 1863–1864: ਹੈਨਰੀ ਡੁਫੋਰ
  • 1864–1910: ਗੁਸਟਾਵੇ ਮੋਨੀਅਰ
  • 1910–1928: ਗੁਰਟਾਵੇ ਅਡੋਰ
  • 1928–1944: ਮੈਕਸ ਹੁਬਰ
  • 1944–1948: ਕਾਰਲ ਜੈਕਬ ਬੁਰਕਖਰਡਟ
  • 1948–1955: ਪੌਲ ਰੁਏਗਰ
  • 1955–1964: ਲਿਉਪੋਲਡ ਬੋਆਏਸੀਅਰ
  • 1964–1969: ਸੈਮੁਇਲ ਗੋਨਾਰਡ
  • 1969–1973: ਮਰਸੇਲ ਨਵੇਲੇ
  • 1973–1976: ਇਰਿਕ ਮਰਟਿਨ
  • 1976–1987: ਅਲੈਗਜੈਂਡਰ ਹੇ
  • 1987–1999: ਕੋਰਨੇਲੀਉ ਸੋਮਰੁਗਾ
  • 2000–2012: ਜਕੋਬ ਕੇਲਨਬਰਗਰ
  • 2012 ਤੋਂ: ਪੀਟਰ ਮੌਰਰ

ਮੁੱਖ ਉਦੇਸ਼ ਸੋਧੋ

ਰੈੱਡ ਕਰਾਸ ਸੰਸਥਾਵਾਂ ਦਾ ਮੁੱਖ ਉਦੇਸ਼ ਜਿਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ-ਸੰਭਾਲ ਕਰਨਾ ਹੈ, ਉਥੇ ਆਫਤਾਂ, ਹੜ੍ਹਾਂ, ਸੋਕੇ, ਭੁਚਾਲ ਅਤੇ ਬੀਮਾਰੀਆਂ ਆਦਿ ਤੋਂ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ ਵੀ ਇਸ ਸੰਸਥਾ ਦਾ ਮੁੱਖ ਮੰਤਵ ਹੈ।

ਰੈੱਡ ਕਰਾਸ ਅਤੇ ਭਾਈ ਘਨ੍ਹਈਆ ਜੀ ਸੋਧੋ

ਭਾਈ ਘਨ੍ਹਈਆ ਜੀ ਨੇ ਵੀ ਪੰਜਾਬ ਦੀ ਪਵਿੱਤਰ ਨਗਰੀ- ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਜ਼ਖਮੀਆਂ ਨੂੰ ਪਾਣੀ ਪਿਲਾ ਅਤੇ ਮਰਹਮ ਪੱਟੀਆਂ ਕਰ ਕੇ ਅਜਿਹੀ ਸੋਚ ਅਤੇ ਭਾਵਨਾ ਦੀ ਜੋਤ ਨੂੰ ਰੌਸ਼ਨ ਕੀਤਾ ਸੀ। ਇਸ ਤਰ੍ਹਾਂ ਪੰਜਾਬ ਵਿੱਚ ਭਾਈ ਘੱਨ੍ਹਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਢੇਰ ਚਿਰ ਪਹਿਲਾਂ ਹੀ ਜਨਮ ਦੇ ਦਿੱਤਾ ਸੀ ਅਤੇ ਮਨੁੱਖਤਾ ਦੀ ਪੁੱਜ ਕੇ ਸੇਵਾ ਕੀਤੀ। ਇਸ ਲਈ ਪੰਜਾਬ ਵਿੱਚ ਭਾਈ ਘਨ੍ਹਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਪਰਿਵਰਤਕ ਦੇ ਤੌਰ ਉੱਤੇ ਯਾਦ ਕੀਤਾ ਜਾਂਦਾ ਹੈ। ਅੱਜ ਹੈਨਰੀ ਡਿਊਨਾ ਅਤੇ ਭਾਈ ਘੱਨ੍ਹਈਆ ਜੀ ਦੇ ਆਦਰਸ਼ਾਂ ਨੇ ਦੁਨੀਆ ਭਰ ਦੇ ਕਰੋੜਾਂ ਸਵੈ-ਸੇਵਕਾਂ ਨੂੰ ਰੈੱਡ ਕਰਾਸ ਸੰਸਥਾਵਾਂ ਜ਼ਰੀਏ ਏਕਤਾ ਅਤੇ ਸੇਵਾ ਦੇ ਧਾਗੇ ਵਿੱਚ ਬੰਨ੍ਹ ਰੱਖਿਆ ਹੈ। ਪੀੜਤ ਮਾਨਵਤਾ ਦੀ ਭਲਾਈ ਲਈ ਆਪਣੇ ਅੰਦਰ ਦੇ ਸਵੈ-ਸੇਵਕ ਨੂੰ ਪਛਾਣ ਕੇ ਸੰਸਥਾ ਦੁਖੀ ਮਾਨਵਤਾ ਦੀ ਸੇਵਾ ਦਾ ਸੰਦੇਸ਼ ਘਰ-ਘਰ ਪਹੁੰਚਾ ਹਰੀ ਹੈ।

ਰੈੱਡ ਕਰਾਸ ਅਤੇ ਵਿਸ਼ੇ ਸੋਧੋ

ਹਰ ਵਰ੍ਹੇ ਰੈਡ ਕਰਾਸ ਸੰਸਥਾਵਾਂ ਵੱਲੋਂ ਕਿਸੇ ਇੱਕ ਵਿਸ਼ੇ ਨੂੰ ਚੁਣ ਕੇ ਸਾਰਾ ਸਾਲ ਉਸ ਉੱਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਇਸ ਸਾਲ ਇਸ ਦਿਵਸ ਨੂੰ ਮਨਾਉਣ ਲਈ ਰੈੱਡ ਕਰਾਸ ਵੱਲੋਂ ਥੀਮ ਗਤੀਸ਼ੀਲ ਨੌਜਵਾਨ ਚੁਣਿਆ ਗਿਆ ਹੈ।

ਹਵਾਲੇ ਸੋਧੋ

  1. "ICRC Annual Report 2012, Key facts and figures". Archived from the original (PDF) on 2018-12-25. Retrieved 2014-05-08. {{cite web}}: Unknown parameter |dead-url= ignored (|url-status= suggested) (help)
  2. "Annual report 2011, Key facts and figures".
  3. "Nobel Laureates Facts – Organizations". Nobel Foundation. Retrieved 2009-10-13.
  4. IRC, Memory of Solferino by Henry Dunant, ICRC publication 1986, complete text
🔥 Top keywords: ਗੁਰੂ ਅਰਜਨਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਈ ਵੀਰ ਸਿੰਘਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਗੁਰੂ ਨਾਨਕਪੰਜਾਬੀ ਸੱਭਿਆਚਾਰਸੁਰਜੀਤ ਪਾਤਰਖ਼ਾਸ:ਖੋਜੋਪੰਜਾਬੀ ਕੱਪੜੇਵਿਆਹ ਦੀਆਂ ਰਸਮਾਂਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਭਾਸ਼ਾਪੰਜਾਬੀ ਤਿਓਹਾਰਗੁਰੂ ਹਰਿਗੋਬਿੰਦਭਗਤ ਸਿੰਘਪੰਜਾਬ, ਭਾਰਤਵਿਸਾਖੀਅੰਮ੍ਰਿਤਾ ਪ੍ਰੀਤਮਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਰੀਤੀ ਰਿਵਾਜਵਹਿਮ ਭਰਮਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਚੰਦਭਾਨਗੁਰੂ ਅਮਰਦਾਸਹਰਿਮੰਦਰ ਸਾਹਿਬਗੁਰੂ ਰਾਮਦਾਸਪ੍ਰਦੂਸ਼ਣਪੂਰਨ ਸਿੰਘਛਪਾਰ ਦਾ ਮੇਲਾਗੁਰੂ ਤੇਗ ਬਹਾਦਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰੂ ਗੋਬਿੰਦ ਸਿੰਘਸ਼ਿਵ ਕੁਮਾਰ ਬਟਾਲਵੀਤਸਵੀਰ:Inspire NewReaders icon still.pngਲੋਹੜੀਕੋਟਲਾ ਛਪਾਕੀਪੰਜਾਬੀ ਭੋਜਨ ਸੱਭਿਆਚਾਰ