ਰਿੱਛ ਉਰਸੀਡੇ (Ursidae) ਪਰਵਾਰ ਦਾ ਇੱਕ ਥਣਧਾਰੀ ਜਾਨਵਰ ਹੈ। ਹਾਲਾਂਕਿ ਇਸਦੀਆਂ ਸਿਰਫ ਅੱਠ ਗਿਆਤ ਜਾਤੀਆਂ ਹਨ ਇਸਦਾ ਨਿਵਾਸ ਪੂਰੀ ਦੁਨੀਆਂ ਵਿੱਚ ਬਹੁਤ ਹੀ ਫੈਲਿਆ ਹੋਇਆ ਹੈ। ਇਹ ਏਸ਼ੀਆ, ਯੂਰਪ, ਉੱਤਰ ਅਮਰੀਕਾ ਅਤੇ ਦੱਖਣ ਅਮਰੀਕਾ ਦੇ ਮਹਾਂਦੀਪਾਂ ਵਿੱਚ ਮਿਲਦਾ ਹੈ। ਦੇਖਣ ਵਿੱਚ, ਸਾਰੇ ਰਿੱਛਾਂ ਦੇ ਆਮ ਲੱਛਣਾਂ ਵਿੱਚ ਵੱਡਾ ਸਰੀਰ, ਮੋਟੀਆਂ ਲੱਤਾਂ- ਬਾਹਾਂ, ਲੰਬਾ ਨੱਕ, ਪੂਰੇ ਸ਼ਰੀਰ ਉੱਤੇ ਸੰਘਣੇ ਵਾ ਅਤੇ ਪੈਰ ਵਿੱਚ ਸਖ਼ਤ ਨਹੁੰ ਸ਼ਾਮਿਲ ਹਨ।

ਰਿੱਛ
ਰਿੱਛ
Scientific classification
Kingdom:
Phylum:
Class:
ਥਣਧਾਰੀ ਪ੍ਰਾਣੀ
Order:
Family:
Genus:
Synonyms
Linnaeus, 1758

Tigris striatus Severtzov, 1858

Gray, 1867

ਭਾਵੇਂ ਕਿ ਧਰੁਵੀ ਰਿੱਛ ਜ਼ਿਆਦਾਤਰ ਮਾਸਖੋਰ ਹੁੰਦੇ ਹਨ, ਅਤੇ ਵਿਸ਼ਾਲ ਪਾਂਡਾ ਲਗਭਗ ਪੂਰੀ ਤਰ੍ਹਾਂ ਬਾਂਸ ਤੇ ਗੁਜਾਰਾ ਕਰਦਾ ਹੈ, ਬਾਕੀ ਛੇ ਪ੍ਰਜਾਤੀਆਂ ਹਰ ਤਰ੍ਹਾਂ ਦੀ ਖ਼ੁਰਾਕ ਖਾ ਲੈਦੀਆਂ ਹਨ। ਨਰ ਅਤੇ ਮਦੀਨ ਬੱਚਿਆਂ ਦੇ ਜਣਨ ਲਈ ਥੋੜੇ ਸਮੇਂ ਲਈ ਸੰਬੰਧ  ਬਣਾਉਂਦੇ ਹਨ ਅਤੇ ਮਾਵਾਂ ਕੁਝ ਸਮਾਂ ਨਵ ਜੰਮੇ ਬੱਚਿਆਂ ਨਾਲ ਰਹਿੰਦੀਆਂ ਹਨ। ਇਸ ਨੂੰ ਛੱਡ ਕੇ, ਰਿੱਛ ਆਮ ਕਰਕੇ ਇਕੱਲੇ ਰਹਿਣਾ ਪਸੰਦ ਕਰਨ ਵਾਲੇ ਪਸ਼ੂ ਹੁੰਦੇ ਹਨ। ਉਹ ਦਿਨ ਰਾਤ  ਜਾਂ ਰਾਤ ਨੂੰ ਸਰਗਰਮੀ ਕਰਨ ਵਾਲੇ ਹੋ ਸਕਦੇ ਹਨ ਅਤੇ ਗੰਧ ਦੀ ਇੰਦਰੀ ਬੜੀ ਸ਼ਾਨਦਾਰ ਹੁੰਦੀ ਹੈ। ਉਨ੍ਹਾਂ ਦੇ ਭਾਰੀ ਕਾਠੀ ਅਤੇ ਅਜੀਬ ਚਾਲ ਦੇ ਬਾਵਜੂਦ, ਉਹ ਨਿਪੁੰਨ ਦੌੜਾਕ, ਚੜ੍ਹਾਈਆਂ ਚੜ੍ਹਨ ਵਾਲੇ, ਅਤੇ ਤੈਰਾਕ ਹੁੰਦੇ ਹਨ। ਰਿਛ ਪਨਾਹ ਵਰਤਦੇ ਹਨ, ਜਿਵੇਂ ਕਿ ਗੁਫਾਵਾਂ ਅਤੇ ਖੋਖਲੇ ਰੁੱਖਾਂ ਨੂੰ ਆਪਣੇ ਘੁਰਨਿਆਂ ਦੇ ਤੌਰ ਵਰਤਦੇ ਹਨ।  ਬਹੁਤੀਆਂ ਕਿਸਮਾਂ ਸਰਦੀਆਂ ਦੌਰਾਨ ਲੰਮੀ ਮਿਆਦ ਲਈ ਲੱਗਪੱਗ 100 ਦਿਨ ਤਕ ਹਾਈਬਰਨੇਟ ਚਲੀਆਂ ਜਾਂਦੀਆਂ ਹਨ ਅਤੇ ਹੋਰ ਪ੍ਰਜਾਤੀਆਂ ਉਨ੍ਹਾਂ ਦੇ ਘੁਰਨਿਆਂ ਤੇ ਕਬਜ਼ਾ ਕਰ ਲੈਂਦੀਆਂ ਹਨ। 

ਰਿੱਛਾਂ ਦਾ ਇਨ੍ਹਾਂ ਦੇ ਮਾਸ ਅਤੇ ਫਰ ਲਈ ਪੂਰਵ-ਇਤਿਹਾਸਕ ਸਮੇਂ ਤੋਂ ਸ਼ਿਕਾਰ ਕੀਤਾ ਜਾਂਦਾ ਰਿਹਾ ਹੈ; ਇਹ ਬੀਅਰ-ਬੇਟਿੰਗ ਅਤੇ ਮਨੋਰੰਜਨ ਦੇ ਹੋਰ ਰੂਪਾਂ ਲਈ ਵਰਤੇ ਜਾਂਦੇ ਹਨ, ਜਿਵੇਂ ਕਿ ਡਾਂਸ ਕਰਨ ਲਈ।  ਆਪਣੀ ਸ਼ਕਤੀਸ਼ਾਲੀ ਭੌਤਿਕ ਮੌਜੂਦਗੀ ਦੇ ਸਦਕਾ ਇਹ ਕਲਾ, ਮਿਥਿਹਾਸ, ਅਤੇ ਵੱਖ ਵੱਖ ਮਨੁੱਖੀ ਸੋਸਾਇਟੀਆਂ ਦੇ ਹੋਰ ਸਭਿਆਚਾਰਕ ਪਹਿਲੂਆਂ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਆਧੁਨਿਕ ਸਮੇਂ ਵਿੱਚ, ਰਿੱਛ ਆਪਣੇ ਆਵਾਸਾਂ  ਅਤੇ ਰਿੱਛਾਂ ਦੇ ਅੰਗਾਂ ਦੇ ਗ਼ੈਰਕਾਨੂੰਨੀ ਵਪਾਰ ਦੇ ਕਾਰਨ ਦਬਾਅ ਵਿੱਚ ਆ ਗਏ ਹਨ। ਇਨ੍ਹਾਂ ਵਿੱਚ ਏਸ਼ਿਆਈ ਬਾਈਲ ਬੀਅਰ ਮਾਰਕੀਟ ਵੀ ਸ਼ਾਮਲ ਹੈ। ਆਈ.ਯੂ.ਸੀ.ਐੱਨ.ਐਨ. ਹੇਠਲੀਆਂ ਛੇ ਬੀਅਰ ਸਪੀਸੀਆਂ ਨੂੰ ਖ਼ਤਰੇ ਵਿਚ ਪਾਉਂਦਾ ਹੈ, ਜਿਵੇਂ ਕਿ ਕੁਝ ਖਾਸ ਮੁਲਕਾਂ ਵਿੱਚ ਭੂਰੇ ਰਿਛ ਦੀ ਹੋਂਦ ਖਤਰੇ ਵਿੱਚ ਹੈ1 ਇਨ੍ਹਾਂ ਸਭ ਤੋਂ ਵੱਧ ਖ਼ਤਰਨਾਕ ਆਬਾਦੀ ਦੇ ਸ਼ਿਕਾਰ ਦੀ ਅਤੇ ਅੰਤਰਰਾਸ਼ਟਰੀ ਵਪਾਰ ਦੀ  ਮਨਾਹੀ ਹੈ, ਪਰ ਇਹ ਅਜੇ ਵੀ ਜਾਰੀ ਹੈ।

ਨਿਰੁਕਤੀ ਸੋਧੋ

ਅੰਗਰੇਜ਼ੀ ਸ਼ਬਦ "ਬੇਅਰ" ਪੁਰਾਣੇ ਅੰਗਰੇਜ਼ੀ ਬੇਰਾ ਤੋਂ ਆਉਂਦਾ ਹੈ ਅਤੇ ਜਰਮਨ ਭਾਸ਼ਾਵਾਂ ਵਿੱਚ  ਰਿਛ ਲਈ ਨਾਵਾਂ ਦੇ ਇੱਕ ਪਰਿਵਾਰ ਨਾਲ ਸੰਬੰਧਿਤ ਹੈ, ਜਿਵੇਂ ਕਿ ਸਰਬਿਆਈ ਬੋਰਨ, ਜਿਸਦੀ ਵਰਤੋਂ ਪਹਿਲੇ  ਨਾਮ ਕੀਤੀ ਜਾਂਦੀ ਸੀ, ਜੋ ਕਿ ਵਿਸ਼ੇਸ਼ਣ "ਬਰਾਊਨ" ਤੋਂ ਬਣਿਆ ਹੈ।[2]berabjörn

ਬੇਅਰ ਟੈਕਸੋਨ ਨਾਂ ਜਿਵੇਂ ਕਿ ਆਰਕਟੋਈਡੀਅਾ ਅਤੇ ਹੇਲਾਰਕਟਸ ਪ੍ਰਾਚੀਨ ਯੂਨਾਨੀ ਸ਼ਬਦ ἄρκτος (ਆਰਕਟੌਸ) ਤੋਂ ਆਉਂਦੇ ਹਨ, ਭਾਵ ਰਿਛ,[3] ਜਿਵੇਂ ਕਿ "ਆਰਕਟਿਕ" ਅਤੇ "ਐਂਟਾਰਕਟਿਕ" ਨਾਂ ਉੱਤਰੀ ਅਸਮਾਨ ਵਿੱਚ ਉਰਸਾ ਮੇਜਰ, "ਵੱਡਾ ਰਿਛ" ਤਾਰਾ ਮੰਡਲ ਤੋਂ। [4]

ਸੰਸਕ੍ਰਿਤ ਵਿੱਚ ਭਾਲੂ ਨੂੰ ਰਿਕਸ਼ (ऋक्ष) ਕਹਿੰਦੇ ਹਨ, ਜਿਸ ਤੋਂ ਰਿੱਛ ਸ਼ਬਦ ਦੀ ਉਤਪਤੀ ਹੋਈ ਹੈ। ਅੰਗਰੇਜ਼ੀ ਵਿੱਚ ਭਾਲੂ ਨੂੰ ਬੇਅਰ (bear) ਕਹਿੰਦੇ ਹਨ। ਫਾਰਸੀ ਵਿੱਚ ਭਾਲੂ ਲਈ ਖੁਰਸ ( ur ) ਸ਼ਬਦ ਹੈ, ਜਿਸ ਵਿੱਚ ਖ਼ ਦਾ ਉਚਾਰਣ ਧਿਆਨ ਦੇਣ ਲਾਇਕ ਹੈ। ਯੂਨਾਨੀ ਵਿੱਚ ਇਸਦੇ ਲਈ ਆਰਕਤੋਸ (ἄρκτος) ਸ਼ਬਦ ਹੈ ਅਤੇ ਲਾਤੀਨੀ ਵਿੱਚ ਉਰਸੁਸ (ursus)। ਧਿਆਨ ਦਿਓ ਕਿ ਰਿੱਛ, ਰਿਕਸ਼, ਖ਼ੁਰਸ, ਆਰਕਤੋਸ ਅਤੇ ਉਰਸੁਸ ਸਾਰੇ ਆਦਿਮ-ਹਿੰਦ-ਯੂਰਪੀ ਭਾਸ਼ਾ ਦੇ ਹਰਿਤਕੋਸ (h₂ŕ̥tḱos) ਸ਼ਬਦ ਤੋਂ ਪੈਦਾ ਹੋਏ ਮਿਲਦੇ-ਜੁਲਦੇ ਸਜਾਤੀ ਸ਼ਬਦ ਹਨ।

ਮਦੀਨ ਦਾ ਪਹਿਲਾ ਨਾਮ "ਉਰਸੂਲਾ" ਮੂਲ ਰੂਪ ਵਿਚ ਇਕ ਮਸੀਹੀ [ਸੰਤ ਉਰਸੂਲਾ | ਸੰਤ]] ਦਾ ਨਾਮ, ਜਿਸਦਾ ਮਤਲਬ ਹੈ "ਛੋਟਾ ਰਿਛ" (ਲੈਟਿਨ 'ursa' ਦਾ ਛੋਟਾ ਰੂਪ)। ਸਵਿਟਜ਼ਰਲੈਂਡ ਵਿੱਚ, ਪੁਰਸ਼ ਦਾ ਪਹਿਲਾ ਨਾਂ "ਉਰਸ" ਖਾਸ ਤੌਰ ਤੇ ਹਰਮਨ ਪਿਆਰਾ ਹੈ, ਜਦੋਂ ਕਿ ਕੈਨਟਨ ਅਤੇ ਸ਼ਹਿਰ ਦਾ ਨਾਮ ਬਰਨ ਜਰਮਨ ਵਿੱਚ ਰਿੱਛ ਲਈ ਬੇਅਰ ਤੋਂ ਲਿਆ ਗਿਆ ਹੈ। .

ਨੋਟ ਸੋਧੋ

ਹਵਾਲੇ ਸੋਧੋ