ਬਰੌਂਟੀ ਪਰਿਵਾਰ

ਬਰੌਂਟੀ (/ˈbrɒnti/, ਆਮ ਤੌਰ 'ਤੇ /-t/)[1] ਇੰਗਲੈਂਡ ਦੇ ਯੌਰਕਸ਼ਾਇਰ ਦੇ ਵੈਸਟ ਰਾਈਡਿੰਗ ਵਿੱਚ ਹੌਵਰਥ ਦੇ ਪਿੰਡ ਨਾਲ ਸੰਬੰਧਿਤ ਇੱਕ ਉਨੀਵੀਂ ਸਦੀ ਦਾ ਸਾਹਿਤਕ ਪਰਵਾਰ ਸੀ। ਭੈਣਾਂ, ਸ਼ਾਰਲੈਟ (1816-1855), ਐਮਿਲੀ (1818-1848), ਅਤੇ ਐਨ (1820-1849), ਸਾਰੀਆਂ ਪ੍ਰਸਿੱਧ ਕਵਿਤਰੀਆਂ ਅਤੇ ਨਾਵਲਕਾਰਾਂਦੇ ਤੌਰ 'ਤੇ ਜਾਣੀਆਂ ਜਾਂਦੀਆਂ ਹਨ। ਬਹੁਤ ਸਾਰੀਆਂ ਹੋਰ ਸਮਕਾਲੀ ਔਰਤ ਲੇਖਕਾਂ ਵਾਂਗ, ਉਹਨਾਂ ਨੇ ਮੂਲ ਰੂਪ ਵਿੱਚ ਮਰਦਾਂ ਦੇ ਸਿਰਲੇਖ ਹੇਠ ਆਪਣੀਆਂ ਕਵਿਤਾਵਾਂ ਅਤੇ ਨਾਵਲ ਛਾਪੇ: ਕਿਉਰਰ, ਐਲਿਸ ਅਤੇ ਐਟਨਨ ਬੈੱਲ. ਉਹਨਾਂ ਦੀਆਂ ਕਹਾਣੀਆਂ ਵਿੱਚ ਪਰਗਟ ਹੋ ਰਹੇ ਜਨੂੰਨ ਅਤੇ ਮੌਲਿਕਤਾ ਕਾਰਨ ਉਹਨਾਂ ਨੇ ਤੁਰੰਤ ਧਿਆਨ ਖਿੱਚਿਆ। ਸ਼ਾਰ੍ਲਟ ਦੇ ਜੇਨ ਆਇਰ ਨੇ ਸਭ ਤੋਂ ਪਹਿਲਾਂ ਸਫਲਤਾ ਪ੍ਰਾਪਤ ਕੀਤੀ ਸੀ, ਜਦੋਂ ਕਿ ਐਮਿਲੀ ਦੇ ਵੁੱਟਰਿੰਗ ਹਾਈਟਸ, ਐਨ ਦੀ ਦ ਟੈਨੈਂਟ ਆਫ਼ ਵਾਈਲਡਫੈਲ ਹਾਲ ਅਤੇ ਹੋਰ ਲਿਖ੍ਤਾਬ ਬਾਅਦ ਵਿੱਚ ਸਾਹਿਤ ਦੀਆਂ ਸ਼ਾਹਕਾਰ ਰਚਨਾਵਾਂ ਵਜੋਂ ਸਵੀਕਾਰ ਕੀਤੀਆਂ ਗਈਆਂ ਸਨ। 

ਐਨ, ਐਮਿਲੀ, ਅਤੇ ਸ਼ਾਰਲਟ ਬਰੌਂਟੀ ਭੈਣਾਂ ਦਾ ਪੋਰਟਰੇਟ ਉਸ ਦੇ ਭਰਾ, ਬਰਾਨਵੈੱਲ ਬਰੌਂਟੀ ਦਾ 1834 ਵਿੱਚ ਬਣਾਇਆ ਚਿੱਤਰ। ਉਸਦਾ ਆਪਣਾ ਚਿੱਤਰ  ਵੀ ਵਿੱਚ ਸੀ ਜੋ ਉਸਨੇ ਬਾਅਦ ਵਿੱਚ ਮਿਟਾ ਦਿੱਤਾ ਸੀ ਤਾਂ  ਝੁਰਮਟ ਨਾ ਰਹੇ। 
ਬਰਾਨਵੈੱਲ ਬਰੌਂਟੀ, ਸਵੈ-ਪੋਰਟਰੇਟ, 1840

ਤਿੰਨ ਭੈਣਾਂ ਅਤੇ ਉਹਨਾਂ ਦੇ ਭਰਾ ਬਰਨਵੈਲ (1817-1848) ਬਹੁਤ ਹੀ ਕਰੀਬ ਸਨ ਅਤੇ ਬਚਪਨ ਵਿੱਚ ਉਹਨਾਂ ਦੀਆਂ ਕਲਪਨਾ ਸ਼ਕਤੀਆਂ ਨੂੰ ਜ਼ਬਾਨੀ ਤੌਰ 'ਤੇ ਕਹਾਣੀਆਂ ਸੁਣਾਉਣ ਰਾਹੀਂ ਅਤੇ ਇੱਕ ਗੁੰਝਲਦਾਰ ਕਾਲਪਨਿਕ ਸੰਸਾਰ ਵਿੱਚ ਖੇਡ ਰਾਹੀਂ ਅਤੇ ਫਿਰ ਸਹਿਯੋਗੀ ਲਿਖਤਾਂ ਰਾਹੀਂ ਵਧੇਰੇ ਹੀ ਵਧੇਰੇ ਗੁੰਝਲਦਾਰ ਕਹਾਣੀਆਂ ਇਸ ਵਿੱਚ ਸ਼ਾਮਿਲ ਹੋ ਗਈਆਂ। 

ਪਹਿਲਾਂ ਉਹਨਾਂ ਦੀ ਮਾਂ ਦੀ ਮੌਤ, ਅਤੇ ਫਿਰ ਉਹਨਾਂ ਵਿੱਚੋਂ ਦੋ ਵੱਡੀਆਂ ਭੈਣਾਂ ਦੀ ਮੌਤ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਹਨਾਂ ਦੇ ਲਿਖਣ ਨੂੰ ਪ੍ਰਭਾਵਿਤ ਕੀਤਾ, ਜਿਵੇਂ ਕਿ ਉਹਨਾਂ ਦੇ ਪਾਲਣਾ ਪੋਸ਼ਣਾ ਸਮੇਂ ਉਹਨਾਂ ਦੀ ਸਾਪੇਖਕ ਅਲੱਗ-ਥਲੱਗਤਾ ਨੇ ਅਸਰ ਪਾਇਆ ਸੀ।

ਉਹਨਾਂ ਦਾ ਘਰ, ਯੌਰਕਸ਼ਾਇਰ ਵਿੱਚ ਹਾਵਰਥ ਵਿਖੇ ਕਲਰਜੀ ਹਾਊਸ ਹੁਣ ਬਰੌਂਟੀ ਪਰਸਨੇਜ ਅਜਾਇਬ ਘਰ ਹਰ ਸਾਲ ਸੈਂਕੜੇ ਹਜ਼ਾਰਾਂ ਸੈਲਾਨੀਆਂ ਲਈ ਤੀਰਥ ਅਸਥਾਨ ਬਣਿਆ ਹੋਇਆ ਹੈ। 

ਬਰੌਂਟੀ ਪਰਿਵਾਰ ਦੇ ਮੈਂਬਰ  ਸੋਧੋ

ਪੈਟ੍ਰਿਕ ਬਰੌਂਟੀ ਸੋਧੋ

ਪੋਰਟਰੇਟ ਪੈਟ੍ਰਿਕ ਬਰੌਂਟੀ, ਤਕਰੀਬਨ 1860.

ਮਾਰੀਆ, ਪਹਿਲਾਂ ਬਰੈਨਵੈੱਲ ਸੋਧੋ

ਏਲਿਜ਼ਾਬੈਥ ਬਰੈਨਵੈੱਲ ਸੋਧੋ

ਬੱਚੇ ਸੋਧੋ

ਯੌਰਕਸ਼ਾਇਰ ਵਿੱਚ ਹਾਵਰਥ ਵਿਖੇ ਕਲਰਜੀ ਹਾਊਸ, ਪਰਿਵਾਰ ਦਾ ਪੂਰਬਲਾ ਘਰ,  ਹੁਣ ਬਰੌਂਟੀ ਪਰਸਨੇਜ ਅਜਾਇਬ ਘਰ

ਸਭ ਤੋਂ ਵੱਡੀ ਮਾਰੀਆ 23 ਅਪ੍ਰੈਲ 1814 ਨੂੰ ਕਲੋ ਹਾਉਸ, ਹਾਈ ਟਾਊਨ ਵਿੱਚ ਪੈਦਾ ਹੋਈ ਸੀ। ਉਸ ਨੇ ਕੋਵਾਨ ਬ੍ਰਿਜ ਸਕੂਲ ਵਿੱਚ ਭੁੱਖ, ਠੰਢ ਅਤੇ ਤੰਗਾਂ ਦਾ ਸਾਮ੍ਹਣਾ ਕੀਤਾ। ਸ਼ਾਰਲਟ ਨੇ ਉਸ ਨੂੰ ਬਹੁਤ ਜੀਵੰਤ, ਬਹੁਤ ਹੀ ਸੰਵੇਦਨਸ਼ੀਲ, ਅਤੇ ਖਾਸ ਕਰਕੇ ਆਪਣੀ ਪੜ੍ਹਾਈ ਵਿੱਚ ਬੜੀ ਅੱਗੇ ਦੱਸਿਆ। ਉਹ ਟੀ. ਬੀ. ਦੇ ਇੱਕ ਗੰਭੀਰ ਕੇਸ ਕਰਨ ਸਕੂਲ ਤੋਂ ਵਾਪਸ ਆ ਗਈ ਅਤੇ 6 ਮਈ 1825 ਨੂੰ ਹੌਵਰਥ ਵਿਖੇ ਗਿਆਰਾਂ ਸਾਲ ਦੀ ਉਮਰ ਵਿੱਚ ਮੌਤ ਹੋ ਗਈ। 

ਏਲਿਜ਼ਾਬੈਥ (1815-1825), ਦੂਜਾ ਬੱਚਾ, ਜੋ ਕੌਰਨ ਬ੍ਰਿਜ ਵਿਖੇ ਆਪਣੀ ਭੈਣ ਮਾਰੀਆ ਨਾਲ ਪੜ੍ਹਨ ਲਈ ਗਿਆ ਸੀ, ਜਿੱਥੇ ਉਸ ਨੂੰ ਵੀ ਉਸੇ ਕਿਸਮਤ ਦਾ ਸਾਹਮਣਾ ਕਰਨਾ ਪਿਆ। ਇਲੀਸਬਤ ਆਪਣੇ ਭਰਾ ਅਤੇ ਆਪਣੀਆਂ ਭੈਣਾਂ ਨਾਲੋਂ ਘੱਟ ਜ਼ਿੰਦਾਦਿਲ ਨਜ਼ਰ ਆਉਂਦੀ ਸੀ, ਅਤੇ ਆਪਣੀ ਉਮਰ ਨਾਲੋਂ ਪ੍ਰਤੱਖ ਤੌਰ 'ਤੇ ਪਛੜ ਗਈ ਲੱਗਦੀ ਸੀ। 15 ਜੂਨ 1825 ਨੂੰ ਉਹ ਆਪਣੇ ਪਿਤਾ ਜੀ ਕੋਲ ਘਰ ਪਰਤਣ ਦੇ ਦੋ ਹਫਤਿਆਂ ਦੇ ਅੰਦਰ ਹੀ ਅਕਾਲ ਚਲਾਣਾ ਕਰ ਗਈ।[2]

ਸ਼ਾਰਲਟ 21 ਅਪ੍ਰੈਲ 1816 ਨੂੰ ਯਾਰਕਸ਼ਾਇਰ ਦੇ ਵੈਸਟ ਰਾਈਡਿੰਗ ਵਿੱਚ ਬਰੈਡਫੋਰਡ ਦੇ ਨੇੜੇ ਮਾਰਕੀਟ ਸਟਰੀਟ ਥਾਰਨਟਨ ਵਿੱਚ ਪੈਦਾ ਹੋਈ, ਇੱਕ ਕਵੀ ਅਤੇ ਨਾਵਲਕਾਰ ਸੀ ਅਤੇ ਉਹ ਜੇਨ ਆਇਰ, ਉਸਦੀ ਸਭ ਤੋਂ ਮਸ਼ਹੂਰ ਰਚਨਾ ਅਤੇ ਤਿੰਨ ਹੋਰ ਨਾਵਲਾਂ ਦੀ ਲੇਖਕ ਹੈ। 31 ਮਾਰਚ 1855 ਨੂੰ 39 ਸਾਲ ਦੀ ਉਮਰ ਤਕ ਪਹੁੰਚਣ ਤੋਂ ਪਹਿਲਾਂ ਹੀ ਉਹ ਦੀ ਮੌਤ ਹੋ ਗਈ ਸੀ।

ਪੈਟ੍ਰਿਕ ਬਰੈਨਵੈੱਲ ਦਾ ਜਨਮ 26 ਜੂਨ 1817 ਨੂੰ ਮਾਰਕੀਟ ਸਟਰੀਟ ਥਾਰਟਨਟਨ ਵਿੱਚ ਹੋਇਆ ਸੀ। ਉਹ ਬਰੈਨਵੈੱਲ ਦੇ ਤੌਰ 'ਤੇ ਜਾਣਿਆ ਜਾਂਦਾ ਇੱਕ ਚਿੱਤਰਕਾਰ, ਲੇਖਕ ਅਤੇ ਕਾਰਜਕਾਰੀ ਮਜ਼ਦੂਰ ਸੀ। ਉਹ ਅਲਕੋਹਲ ਅਤੇ ਲੌਡਾਨਮ (ਅਫੀਮ ਦਾ ਇੱਕ ਟਿੰਕਚਰ) ਦਾ ਆਦੀ ਹੋ ਗਿਆ ਅਤੇ 31 ਸਾਲ ਦੀ ਉਮਰ ਵਿੱਚ 24 ਸਤੰਬਰ 1848 ਨੂੰ ਹੌਵਰਥ ਵਿਖੇ ਉਸਦੀ ਮੌਤ ਹੋ ਗਈ। 

ਐਮਿਲੀ ਜੇਨ, 30 ਜੁਲਾਈ 1818 ਨੂੰ ਮਾਰਕ ਸਟਰੀਟ ਥਾਰਨਟਨ ਵਿੱਚ ਜਨਮੇ, ਇੱਕ ਕਵੀ ਅਤੇ ਨਾਵਲਕਾਰ ਸੀ। ਉਹ 30 ਦੀ ਉਮਰ ਵਿੱਚ 19 ਦਸੰਬਰ 1942 ਦੇ ਹੌਵਰਥ ਵਿੱਚ ਚਲਾਣਾ ਕਰ ਗਈ। ਵੁੱਦਰਿੰਗ ਹਾਈਟਸ ਉਸ ਦਾ ਇਕੋ-ਇਕ ਨਾਵਲ ਸੀ। 

ਐਨ 17 ਜਨਵਰੀ 1820 ਨੂੰ ਮਾਰਕ ਸਟਰੀਟ ਥਾਰਨਟਨ ਵਿੱਚ ਜਨਮੀ, ਇੱਕ ਕਵੀ ਅਤੇ ਨਾਵਲਕਾਰ ਸੀ, ਜੋ 29 ਸਾਲ ਦੀ ਉਮਰ ਵਿੱਚ ਚੱਲ ਵਸੀ ਸੀ। ਉਸਨੇ ਇੱਕ ਮੁੱਖ ਤੌਰ 'ਤੇ ਸਵੈਜੀਵਨੀਮੂਲਕ ਨਾਵਲ ਲਿਖਿਆ ਸੀ ਜਿਸਦਾ ਨਾਮ ਐਗਨਸ ਗਰੇ ਹੈ। ਉਸ ਦਾ ਦੂਜਾ ਨਾਵਲ, ਦਿ ਟੈਨੈਂਟ ਆਫ਼ ਵਾਈਲਡਫੈਲ ਹਾਲ (1848), ਹੋਰ ਵੀ ਉਤਸ਼ਾਹੀ ਸੀ। 28 ਮਈ 1849 ਨੂੰ ਉਹ ਯਾਰਕਸ਼ਾਇਰ ਦੇ ਨਾਰਥ ਰਾਈਡਿੰਗ ਦੇ ਸਕਾਰਬੋਰੋ ਵਿੱਚ ਮਰ ਗਈ। 

ਹਵਾਲੇ ਸੋਧੋ