ਸਰਸੀ/ਕਿਰਕੀ (/ˈsɜːrs//ˈsɜːrs/; ਯੂਨਾਨੀ: Κίρκη Kírkē ਉਚਾਰਨ [kírkɛː]) ਯੂਨਾਨੀ ਮਿਥਿਹਾਸ ਵਿੱਚ ਜਾਦੂ ਦੀ ਦੇਵੀ ਜਾਂ ਕਈ ਵਾਰ ਨਿੰਫ਼-ਪਰੀ, ਚੁੜੇਲ, ਮੋਮੋਠੱਗਣੀ ਜਾਂ ਜਾਦੂਗਰਨੀ ਹੁੰਦੀ ਹੈ। ਜ਼ਿਆਦਾਤਰ ਸਰੋਤਾਂ ਅਨੁਸਾਰ, ਉਹ ਟਾਇਟਨ ਸੂਰਜ ਦੇਵਤਾ ਹੇਲੀਓਸ ਅਤੇ ਤਿੰਨ ਹਜ਼ਾਰ ਜਲਪਰੀਆਂ ਵਿਚੋਂ ਇੱਕ ਪਰਸ ਦੀ ਧੀ ਸੀ। ਉਸ ਦੇ ਭਰਾ ਏਟਸ, ਗੋਲਡਨ ਫਲੀਸ ਦਾ ਰਖਵਾਲਾ, ਅਤੇ ਪਰਸਸ ਸਨ। ਉਸ ਦੀ ਭੈਣ ਪਾਸਿਫੇ ਸੀ, ਜੋ ਰਾਜਾ ਮਿਨੋਸ ਦੀ ਪਤਨੀ ਅਤੇ ਮਿਨੋਤੋਰ ਦੀ ਮਾਂ ਸੀ।[1] ਹੋਰ ਸਰੋਤਾਂ ਅਨੁਸਾਰ ਉਹ ਜਾਦੂ ਦੀ ਦੇਵੀ, ਹੇਕੇਟ ਦੀ ਧੀ ਸੀ।[2] ਉਸ ਨੂੰ ਅਕਸਰ ਕੈਲਿਪਸੋ ਨਾਲ ਰਲਗੱਡ ਕਰ ਲਿਆ ਜਾਂਦਾ, ਜਿਸ ਦਾ ਕਾਰਨ ਵਿਹਾਰ ਅਤੇ ਸ਼ਖਸੀਅਤ ਵਿੱਚ ਉਸਦੀਆਂ ਸ਼ਿਫਟਾਂ ਅਤੇ ਓਡੀਸੀਅਸ ਦੇ ਨਾਲ ਉਹਨਾਂ ਦੋਵਾਂ ਦੇ ਸੰਬੰਧ ਸੀ।[3]

ਹਵਾਲੇ

ਸੋਧੋ