ਫ਼ਲਸਫ਼ੇ ਵਿੱਚ ਆਜ਼ਾਦੀ (ਲਿਬਰਟੀ) ਦਾ ਜੋੜ ਨਿਰਣੇਵਾਦ ਦੇ ਟਾਕਰੇ ਤੇ ਸੁਤੰਤਰ ਇੱਛਾ ਨਾਲ ਹੈ।[1]ਰਾਜਨੀਤੀ ਵਿੱਚ ਸੁਤੰਤਰਤਾ ਵਿੱਚ ਸਮਾਜਿਕ ਅਤੇ ਰਾਜਨੀਤਿਕ ਆਜ਼ਾਦੀਆਂ ਸ਼ਾਮਲ ਹਨ ਜਿਸ ਦੇ ਭਾਈਚਾਰੇ ਦੇ ਸਾਰੇ ਮੈਂਬਰ ਹੱਕਦਾਰ ਹਨ। [2] ਧਰਮ ਸ਼ਾਸਤਰ ਵਿਚ, ਆਜ਼ਾਦੀ "ਪਾਪ, ਅਧਿਆਤਮਿਕ ਗੁਲਾਮੀ, ਜਾਂ ਦੁਨਿਆਵੀ ਬੰਧਨਾਂ" ਤੋਂ ਆਜ਼ਾਦੀ ਹੈ।[3]

Crossing of Red Sea by Jan van Orley and Augustin Coppens, between circa 1729 and circa 1745

ਅੰਗਰੇਜ਼ੀ ਵਿੱਚ ਦੋ ਸ਼ਬਦ ਹਨ: ਲਿਬਰਟੀ ਅਤੇ ਫਰੀਡਮ। ਇਹ ਲੇਖ ਲਿਬਰਟੀ ਦੇ ਅਰਥ ਵਿੱਚ ਆਜ਼ਾਦੀ ਬਾਰੇ ਹੈ। ਆਮ ਤੌਰ ਤੇ, ਲਿਬਰਟੀ ਤੋਂ ਫ਼ਰੀਡਮ ਦਾ ਫ਼ਰਕ ਇਹ ਹੈ ਕਿ ਫ਼ਰੀਡਮ ਜੇ ਪੂਰੀ ਤਰ੍ਹਾਂ ਨਹੀਂ ਤਾਂ ਮੁੱਖ ਤੌਰ ਤੇ ਆਪਣੀ ਮਰਜ਼ੀ ਨਾਲ ਕੰਮ ਕਰਨ ਦੀ ਯੋਗਤਾ ਅਤੇ ਕਰਨ ਦੀ ਸ਼ਕਤੀ ਹੈ; ਜਦੋਂ ਕਿ ਲਿਬਰਟੀ ਮਨਮਾਨੀਆਂ ਰੋਕਾਂ ਦੀ ਅਣਹੋਂਦ ਵੱਲ ਸੰਕੇਤ ਕਰਦੀ ਹੈ ਅਤੇ ਸਾਰੇ ਸ਼ਾਮਲ ਲੋਕਾਂ ਦੇ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦੀ ਹੈ। ਇਸ ਤਰ੍ਹਾਂ, ਲਿਬਰਟੀ ਦਾ ਅਭਿਆਸ ਸਮਰੱਥਾ ਦੇ ਅਧੀਨ ਹੈ ਅਤੇ ਦੂਜਿਆਂ ਦੇ ਅਧਿਕਾਰਾਂ ਦੁਆਰਾ ਵੀ ਸੀਮਤ ਹੈ।[4]

ਆਜ਼ਾਦੀ ਦੇ ਕਿਸੇ ਵੀ ਹੋਰ ਵਿਅਕਤੀ ਨੂੰ ਵਾਂਝਾ ਕੀਤੇ ਬਿਨਾਂ ਕਾਨੂੰਨ ਦੇ ਰਾਜ ਹੇਠ ਜ਼ਿੰਮੇਵਾਰੀ ਨਾਲ ਆਜ਼ਾਦੀ ਦੀ ਵਰਤੋਂ ਹੈ। ਇਸ ਤਰ੍ਹਾਂ ਅਜ਼ਾਦੀ (ਫ਼ਰੀਡਮ) ਵਧੇਰੇ ਵਿਆਪਕ ਹੈ ਕਿਉਂਕਿ ਇਹ ਸੰਜਮ ਦੀ ਪੂਰੀ ਘਾਟ ਜਾਂ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੀ ਬੇਰੋਕ ਸਮਰੱਥਾ ਨੂੰ ਦਰਸਾਉਂਦੀ ਹੈ। 

ਉਦਾਹਰਨ ਲਈ, ਇੱਕ ਵਿਅਕਤੀ ਨੂੰ ਕਤਲ ਕਰਨ ਦੀ ਫ਼ਰੀਡਮ ਹੈ, ਪਰ ਕਤਲ ਕਰਨ ਦੀ ਲਿਬਰਟੀ ਨਹੀਂ ਹੈ, ਕਿਉਂਕਿ ਕਤਲ ਕਰਨਾ ਦੂਜਿਆਂ ਦੀ ਸੁਰੱਖਿਆ ਦੀ ਆਜ਼ਾਦੀ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਜੁਰਮ ਲਈ ਸਜ਼ਾ ਦੇ ਰੂਪ ਵਜੋਂ ਲਿਬਰਟੀ ਨੂੰ ਘਟਾਇਆ ਜਾ ਸਕਦਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਜੇਲ੍ਹਾਂ, ਗ਼ੈਰ-ਅਪਰਾਧੀਆਂ ਨੂੰ ਕੁਝ ਕੰਮਾਂ ਲਈ ਅਧਿਕਾਰਾਂ ਤੋਂ ਸਜ਼ਾ ਦੇ ਰੂਪ ਵਿੱਚ ਅਪਰਾਧੀਆਂ ਨੂੰ ਵਾਂਝੇ ਕਰ ਸਕਦੀਆਂ ਹਨ। 

ਫ਼ਲਸਫ਼ਾ ਸੋਧੋ

ਫ਼ਿਲਾਸਫ਼ਰਾਂ ਸ਼ੁਰੂ ਤੋਂ ਹੀ ਆਜ਼ਾਦੀ ਦਾ ਸਵਾਲ ਵਿਚਾਰਿਆ ਹੈ। ਰੋਮਨ ਸਮਰਾਟ ਮਾਰਕਸ ਔਰੇਲਿਅਸ (121-180 ਈ.) ਨੇ ਲਿਖਿਆ:

"ਇਕ ਰਾਜਨੀਤੀ ਜਿਸ ਵਿੱਚ ਸਾਰਿਆਂ ਲਈ ਇੱਕੋ ਕਾਨੂੰਨ ਹੈ, ਬਰਾਬਰ ਅਧਿਕਾਰਾਂ ਅਤੇ ਬੋਲਣ ਦੀ ਬਰਾਬਰ ਆਜ਼ਾਦੀ ਨੂੰ ਪ੍ਰਣਾਈ ਰਾਜਨੀਤੀ ਅਤੇ ਰਾਜਸੀ ਸਰਕਾਰ ਦਾ ਵਿਚਾਰ ਹੈ ਜੋ ਮਹਿਕੂਮਾਂ ਦੀ ਆਜ਼ਾਦੀ ਦਾ ਸਭ ਤੋਂ ਵੱਧ ਸਤਿਕਾਰ ਕਰਦਾ ਹੈ।"[5]

 ਥਾਮਸ ਹੋਬਸ (1588-1679) ਅਨੁਸਾਰ:

"ਇੱਕ ਆਜ਼ਾਦ ਮਨੁੱਖ ਉਹ ਹੈ ਜੋ ਆਪਣੀ ਤਾਕਤ ਅਤੇ ਸੂਝ ਨਾਲ ਜੋ ਚੀਜ਼ਾਂ ਕਰਨ ਦੇ ਕਾਬਲ ਹੈ ਅਤੇ ਜੋ ਕਰਨ ਦੀ ਉਸਦੀ ਇਛਾ ਹੈ ਉਸ ਦੇ ਕਰਨ ਵਿੱਚ ਰੁਕਾਵਟ ਨਹੀਂ ਪਾਈ ਜਾਂਦੀ।" (Leviathan, Part 2, Ch. XXI).

ਜਾਨ ਲੌਕ (1632–1704) ਨੇ ਆਜ਼ਾਦੀ ਦੀ ਪਰਿਭਾਸ਼ਾ ਨੂੰ ਰੱਦ ਕਰ ਦਿੱਤਾ। ਜਦ ਕਿ ਹੋਬਜ਼ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਨਾ ਕਰਦੇ ਹੋਏ, ਉਹ ਸਰ ਰਬਰਟ ਫਿਲਮਰ ਨੂੰ ਨਿਸ਼ਾਨਾ ਬਣਾਉਂਦਾ ਹੈ, ਜਿਸ ਦੀ ਉਹੀ ਪ੍ਰੀਭਾਸ਼ਾ ਸੀ। ਲੌਕ ਦੇ ਅਨੁਸਾਰ:

"ਕੁਦਰਤ ਦੀ ਅਵਸਥਾ ਵਿੱਚ, ਆਜ਼ਾਦੀ ਧਰਤੀ ਉੱਤੇ ਕਿਸੇ ਵੀ ਉੱਤਮ ਸ਼ਕਤੀ ਤੋਂ ਮੁਕਤ ਹੋਣ ਵਿੱਚ ਹੈ। ਲੋਕ ਦੂਜਿਆਂ ਦੀ ਇਛਾ ਜਾਂ ਕਾਨੂੰਨ ਬਣਾਉਣ ਦੀ ਅਥਾਰਟੀ ਦੇ ਅਧੀਨ ਨਹੀਂ ਹਨ ਪਰ ਉਨ੍ਹਾਂ ਤੇ ਹਕੂਮਤ ਲਈ ਕੇਵਲ ਪ੍ਰਕਿਰਤੀ ਦਾ ਕਾਨੂੰਨ ਹੈ। ਸਿਆਸੀ ਸਮਾਜ ਵਿੱਚ, ਆਜ਼ਾਦੀ, ਰਾਸ਼ਟਰਮੰਡਲ ਵਿੱਚ ਸਹਿਮਤੀ ਨਾਲ ਸਥਾਪਤ ਕੀਤੇ ਗਏ ਕਾਨੂੰਨ ਤੋਂ ਇਲਾਵਾ ਕਿਸੇ ਹੋਰ ਕਾਨੂੰਨ ਬਣਾਉਣ ਵਾਲੀ ਸ਼ਕਤੀ ਦੇ ਅਧੀਨ ਨਾ ਹੋਣ ਤੋਂ ਹੈ। ਲੋਕ ਕਿਸੇ ਦੀ ਵੀ ਇੱਛਾ ਦੀ ਗ਼ੁਲਾਮੀ ਜਾਂ ਕਾਨੂੰਨੀ ਕੰਟਰੋਲ ਤੋਂ ਆਜ਼ਾਦ ਹਨ, ਇਲਾਵਾ ਉਸ ਦੇ ਜਿਨ੍ਹਾਂ ਨੂੰ ਉਸ ਅਦਾਰੇ ਨੇ ਬਣਾਇਆ ਹੈ ਜਿਸ ਨੂੰ ਖ਼ੁਦ ਉਨ੍ਹਾਂ ਨੇ ਕਾਨੂੰਨ ਘੜਨੀ ਸ਼ਕਤੀ ਬਣਾਇਆ ਹੈ ਅਤੇ ਉਸ ਵਿੱਚ ਭਰੋਸਾ ਪ੍ਰਗਟਾਇਆ ਹੈ। ਇਸ ਤਰ੍ਹਾਂ, ਆਜ਼ਾਦੀ ਉਹ ਨਹੀਂ ਹੈ ਜਿਵੇਂ ਸਰ ਰਾਬਰਟ ਫ਼ਿਲਮਰ ਇਸ ਨੂੰ ਪਰਿਭਾਸ਼ਤ ਕਰਦਾ ਹੈ: 'ਹਰੇਕ ਲਈ ਉਹ ਆਜ਼ਾਦੀ ਹੈ ਜੋ ਉਹ ਪਸੰਦ ਕਰਦੇ ਹਨ, ਉਹ ਜਿਵੇਂ ਚਾਹੁਣ ਜੀ ਸਕੇ ਅਤੇ ਕਿਸੇ ਵੀ ਕਾਨੂੰਨ ਦਾ ਪਾਬੰਦ ਨਾ ਹੋਵੇ।' ਪ੍ਰਕਿਰਤਕ ਸਥਿਤੀ ਅਤੇ ਸਿਆਸੀ ਸਮਾਜ ਦੋਵਾਂ ਵਿੱਚ ਆਜ਼ਾਦੀ ਤੇ ਕਾਨੂੰਨਾਂ ਦੀਆਂ ਬੰਦਸ਼ਾਂ ਹਨ। ਕੁਦਰਤ ਦੀ ਸੁਤੰਤਰਤਾ ਕੁਦਰਤ ਦੇ ਕਾਨੂੰਨ ਦੇ ਇਲਾਵਾ ਕਿਸੇ ਹੋਰ ਬੰਦਸ਼ ਦੇ ਅਧੀਨ ਨਾ ਹੋਵੇ। ਸਰਕਾਰ ਦੇ ਅਧੀਨ ਲੋਕਾਂ ਦੀ ਆਜ਼ਾਦੀ ਤੇ ਹੋਰ ਕਿਸੇ ਵੀ ਬੰਦਸ਼ ਨਾ ਹੋਵੇ, ਸਮਾਜ ਵਿੱਚ ਹਰ ਕਿਸੇ ਲਈ ਜੀਵਨ ਜਿਉਣ ਲਈ ਬਣਾਏ ਕਾਨੂੰਨਾਂ ਤੋਂ ਇਲਾਵਾ ਅਤੇ ਇਹ ਇਸ ਵਿੱਚ ਸਥਾਪਤ ਕਾਨੂੰਨ ਬਣਾਉਣ ਵਾਲੀ ਸ਼ਕਤੀ ਦੁਆਰਾ ਬਣਾਏ ਗਏ ਹੋਣ। ਵਿਅਕਤੀਆਂ ਨੂੰ ਹੱਕ ਜਾਂ ਅਜ਼ਾਦੀ ਹੈ (1) ਉਹਨਾਂ ਸਾਰੀਆਂ ਚੀਜ਼ਾਂ ਵਿੱਚ ਆਪਣੀ ਇੱਛਾ ਦਾ ਪਾਲਣਾ ਕਰੋ ਜਿਨ੍ਹਾਂ ਦੀ ਕਾਨੂੰਨ ਨੇ ਮਨਾਹੀ ਨਹੀਂ ਕੀਤੀ ਹੈ ਅਤੇ (2) ਦੂਜਿਆਂ ਦੇ ਅਸਥਿਰ, ਅਨਿਸ਼ਚਿਤ, ਅਣਜਾਣ ਅਤੇ ਮਨਮਾਨੀਆਂ ਇੱਛਾਵਾਂ ਦੇ ਅਧੀਨ ਨਾ ਹੋਵੋ।"[6]

ਰਾਜਨੀਤਕ ਪੱਖ ਸੋਧੋ

ਆਜ਼ਾਦੀ ਤੋਂ ਬਿਨਾਂ ਕੋਈ ਸਬੰਧ ਸੰਭਵ ਨਹੀਂ ਹੈ; ਦਰਅਸਲ, ਆਜ਼ਾਦੀ ਆਪਸੀ ਮੇਲ-ਮਿਲਾਪ ਦੀ ਕਲਾ ਹੈ; ਜਾਂ ਫਿਰ ਆਜ਼ਾਦੀ ਓਟੀ ਗਈ ਜ਼ਿੰਮੇਵਾਰੀ ਹੈ।[7]

ਹਵਾਲੇ ਸੋਧੋ