ਹੈਪੇਟਾਈਟਿਸ ਬੀ

ਹੈਪੇਟਾਈਟਿਸ ਬੀ ਇੱਕ ਲਾਗ ਦੀ ਬਿਮਾਰੀ ਹੈ ਜੋ ਹੈਪੇਟਾਈਟਿਸ ਬੀ ਵਾਇਰਸ (HBV) ਦੇ ਕਾਰਨ ਹੁੰਦੀ ਹੈ, ਜੋ ਜਿਗਰ ਨੂੰ ਪ੍ਰਭਾਵਿਤ ਕਰਦੀ ਹੈ। ਇਹ ਤੀਬਰ ਅਤੇ ਲੰਬੇ ਸਮੇਂ ਵਾਲੇ ਦੋਵੇਂ ਲਾਗ ਪੈਦਾ ਕਰ ਸਕਦੀ ਹੈ। ਬਹੁਤ ਸਾਰੇ ਲੋਕਾਂ ਵਿੱਚ ਸ਼ੁਰੂਆਤੀ ਲਾਗ ਦੌਰਾਨ ਕੋਈ ਲੱਛਣ ਨਹੀਂ ਹੁੰਦੇ। ਕਈ ਲੋਕਾਂ ਵਿੱਚ ਬਿਮਾਰੀ ਦੀ ਸ਼ੁਰੂਆਤ ਇੱਕਦਮ ਉਲਟੀਆਂ, ਪੀਲੀ ਚਮੜੀ, ਥਕਾਵਟ, ਗੂੜ੍ਹੇ ਰੰਗ  ਦਾ ਪਿਸ਼ਾਬ, ਅਤੇ ਪੇਟ ਦਰਦ ਨਾਲ ਹੁੰਦੀ ਹੈ।[1] ਇਹ ਲੱਛਣ ਕੁੱਝ ਹਫਤਿਆਂ ਤੱਕ ਰਹਿੰਦੇ ਹਨ ਅਤੇ ਸ਼ੁਰੂਆਤੀ ਲਾਗ ਦੌਰਾਨ ਵਿੱਚ ਮੌਤ ਹੋਣਾ ਬਹੁਤ ਦੁਰਲੱਭ ਹੈ।[1][2] ਲੱਛਣਾਂ ਦਾ ਸ਼ੁਰੂ ਹੋਣਾ 30 ਤੋਂ 180 ਦਿਨ ਲੈ ਸਕਦਾ ਹੈ।[1] ਜੋ ਜਨਮ ਦੇ ਸਮੇਂ ਦੇ ਨੇੜੇ ਲਾਗ ਤੋਂ ਪ੍ਰਭਾਵਿਤ ਹੁੰਦੇ ਹਨ, ਓਨ੍ਹਾਂ ਵਿੱਚੋਂ 90% ਨੂੰ ਦਾਇਮੀ ਹੈਪੇਟਾਈਟਿਸ ਬੀ ਹੁੰਦਾ ਹੈ, ਜਦਕਿ 5 ਸਾਲ ਦੀ ਉਮਰ ਤੋਂ ਬਾਅਦ ਲਾਗ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿੱਚੋਂ 10% ਤੋਂ ਵੀ ਘੱਟ ਨੂੰ ਦਾਇਮੀ ਹੈਪੇਟਾਈਟਿਸ ਬੀ ਹੁੰਦਾ ਹੈ।[3] ਦਾਇਮੀ ਬਿਮਾਰੀ ਵਾਲੇ ਜ਼ਿਆਦਾਤਰ ਲੋਕਾਂ ਵਿੱਚ ਬਿਮਾਰੀ ਦੇ ਲੱਛਣ ਨਹੀਂ ਹੁੰਦੇ; ਪਰੰਤੂ ਆਖਰਕਾਰ ਸਿਰੋਸਿਰ ਅਤੇ ਜਿਗਰ ਦਾ ਕੈਂਸਰ ਵਿਕਸਿਤ ਹੋ ਸਕਦਾ ਹੈ।[4] ਇਹਨਾਂ ਪੇਚੀਦਗੀਆਂ ਦੇ ਸਿੱਟੇ ਵਜੋਂ ਦਾਇਮੀ ਬਿਮਾਰੀ ਵਾਲੇ ਮਰੀਜ਼ਾਂ ਵਿੱਚੋਂ 15 ਤੋਂ 25% ਦੀ ਮੌਤ ਹੋ ਜਾਂਦੀ ਹੈ।[1]

ਇਹ ਵਾਇਰਸ ਲਾਗ ਵਾਲੇ ਲਹੂ ਅਤੇ ਸਰੀਰ ਦੇ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਣ ਕਰਕੇ ਫੈਲਦਾ ਹੈ। ਜਿਨ੍ਹਾਂ ਖੇਤਰਾਂ ਵਿੱਚ ਹੈਪੇਟਾਈਟਿਸ ਬੀ ਆਮ ਹੁੰਦੀ ਹੈ, ਬਿਮਾਰੀ ਲੱਗਣ ਦਾ ਸਭ ਤੋਂ ਆਮ ਤਰੀਕਾ ਜਨਮ ਦੇ ਸਮੇਂ ਕਰੀਬ ਲਾਗ ਲੱਗਣਾ ਜਾਂ ਬਚਪਨ ਦੌਰਾਨ ਦੂਜੇ ਲੋਕਾਂ ਦੇ ਨਾਲ ਸੰਪਰਕ ਤੋਂ ਹੁੰਦਾ ਹੈ। ਜਿਨ੍ਹਾਂ ਖੇਤਰਾਂ ਵਿੱਚ ਬਿਮਾਰੀ ਬਹੁਤ ਘੱਟ ਹੁੰਦੀ ਹੈ ਉੱਥੇ ਲਾਗ ਲੱਗਣ ਦੇ ਸਭ ਤੋਂ ਆਮ ਤਰੀਕੇ ਨਾੜੀ ਦੁਆਰਾ ਨਸ਼ੀਲੀ ਦਵਾਈਆਂ ਲੈਣਾ ਅਤੇ ਸਰੀਰਕ ਸੰਬੰਧ ਹਨ।[1] ਜੋਖਮ ਦੇ ਹੋਰ ਕਾਰਕਾਂ ਵਿੱਚ ਸ਼ਾਮਲ ਹਨ: ਸਿਹਤ ਸੰਭਾਲ ਵਿੱਚ ਕੰਮ ਕਰਨਾ, ਲਹੂ ਚੜ੍ਹਾਉਣਾ, ਡਾਇਲਸਿਸ, ਲਾਗ ਦੁਆਰਾ ਪ੍ਰਭਾਵਿਤ ਵਿਅਕਤੀ ਨਾਲ ਰਹਿਣਾ, ਸੰਕਰਮਣ ਦੀ ਜਿਆਦਾ ਦਰ ਵਾਲੇ ਦੇਸ਼ਾ ਦੀ ਯਾਤਰਾ ਕਰਨਾ, ਅਤੇ ਕਿਸੇ ਸੰਸਥਾ ਵਿੱਚ ਰਹਿਣਾ।[1][3] ਟੈਟੂ ਬਣਵਾਉਣ ਅਤੇ ਐਕਿਉਪੰਕਚਰ ਕਾਰਨ 1980 ਦੇ ਦਹਾਕੇ ਵਿੱਚ ਬਹੁਤ ਸਾਰੇ ਕੇਸ ਸਾਹਮਣੇ ਆਏ, ਹਾਲਾਂਕਿ ਬਿਹਤਰ ਰੋਗਾਣੂਨਾਸ਼ ਕਰਨ ਨਾਲ ਇਹ ਘੱਟ ਆਮ ਹੋ ਗਿਆ ਹੈ।[5] ਹੈਪੇਟਾਈਟਿਸ ਬੀ ਵਾਇਰਸ ਹੱਥ ਫੜਨ, ਖਾਣ ਲਈ ਭਾਂਡੇਆਂ ਦੀ ਸਾਂਝੀ ਵਰਤੋਂ ਕਰਨ ਨਾਲ, ਚੁੰਮਣ, ਜੱਫੀ ਪਾਉਣ, ਖੰਗਣ, ਛਿੱਕਣ ਜਾਂ ਦੁੱਧ ਚੁੰਘਾਉਣਾ ਨਾਲ ਨਹੀਂ ਫੈਲਦੀ।[3] ਲਾਗ ਦੇ ਸਪੰਰਕ ਵਿੱਚ ਆਉਣ ਦੇ 30 ਤੋਂ 60 ਦਿਨਾਂ ਬਾਅਦ ਇਸਦਾ ਨਿਦਾਨ ਕੀਤੀ ਜਾ ਸਕਦੀ ਹੈ। ਬਿਮਾਰੀ ਦੀ ਤਫ਼ਤੀਸ਼ ਆਮ ਤੌਰ ਤੇ ਵਾਇਰਸ ਦੇ ਹਿੱਸਿਆਂ ਜਾਂ ਵਾਇਰਸ ਵਿਰੁੱਧ ਐਂਟੀਬਾਡੀਜ ਲਈ ਖੂਨ ਦੀ ਜਾਂਚ ਕਰਕੇ ਕੀਤੀ ਜਾਂਦੀ ਹੈ।[1] ਇਹ ਹੈਪੇਟਾਈਟਸ ਵਾਇਰਸ ਦੀਆਂ ਪੰਜ ਕਿਸਮਾਂ ਵਿੱਚੋਂ ਇੱਕ ਹੈ: ਏ (A), ਬੀ (B), ਸੀ (C), ਡੀ (D), ਅਤੇ ਈ (E)।

ਇਸ ਸੰਕਰਮਣ ਦੀ ਟੀਕਾਕਰਣ ਦੁਆਰਾ ਰੋਕਥਾਮ 1982 ਤੋਂ ਸੰਭਵ ਰਹੀ ਹੈ।[1][6] ਵਿਸ਼ਵ ਸਿਹਤ ਸੰਗਠਨ ਦੁਆਰਾ ਜੀਵਨ ਦੇ ਪਹਿਲੇ ਦਿਨ ਹੀ ਟੀਕਾਕਰਨ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ, ਜੇਕਰ ਸੰਭਵ ਹੋਵੇ। ਪੂਰੇ ਪ੍ਰਭਾਵ ਲਈ ਬਾਅਦ ਵਿੱਚ ਦੋ ਜਾਂ ਤਿੰਨ ਹੋਰ ਖੁਰਾਕਾਂ ਦੀ ਜਰੂਰਤ ਹੁੰਦੀ ਹੈ। ਇਹ ਟੀਕਾ ਲੱਗਭਗ 95% ਸਮਾਂ ਕੰਮ ਕਰਦਾ ਹੈ।[1] 2006 ਵਿੱਚ ਲੱਗਭਗ 180 ਦੇਸ਼ਾਂ ਨੇ ਰਾਸ਼ਟਰੀ ਪ੍ਰੋਗਰਾਮਾਂ ਦੇ ਹਿੱਸਾ ਵਜੋਂ ਟੀਕੇ ਲਗਾਏ।[7] ਇਹ ਵੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਖੂਨ ਚੜ੍ਹਾਉਣ ਤੋਂ ਪਹਿਲਾਂ ਖੂਨ ਦੀ ਹੈਪੇਟਾਈਟਿਸ ਬੀ ਲਈ ਜਾਂਚ ਕੀਤੀ ਜਾਵੇ ਅਤੇ ਲਾਗ ਨੂੰ ਰੋਕਣ ਲਈ ਕੋਡੰਮ ਵਰਤੇ ਜਾਣ। ਸ਼ੁਰੂਆਤੀ ਲਾਗ ਦੌਰਾਨ, ਵਿਅਕਤੀ ਦੇ ਲੱਛਣਾਂ ਦੇ ਅਧਾਰ 'ਤੇ ਦੇਖਭਾਲ ਕੀਤੀ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਦਾਇਮੀ ਬਿਮਾਰੀ ਹੋ ਜਾਂਦੀ ਹੈ ਉਨ੍ਹਾਂ ਲਈ ਐਂਟੀਵਾਇਰਲ ਦਵਾਈਆਂ ਜਿਵੇਂ ਟੀਨੋਫੋਵਿਰ ਜਾਂ ਇੰਟਰਫੇਰੋਨ ਲਾਭਕਾਰੀ ਹੋ ਸਕਦੀਆਂ ਹਨ, ਹਾਲਾਂਕਿ ਇਹ ਦਵਾਈਆਂ ਮਹਿੰਗੀਆਂ ਹਨ। ਕਈ ਵਾਰ ਸਿਰੋਸਿਸ ਲਈ ਜਿਗਰ ਦਾ ਟ੍ਰਾਂਸਪਲਾਂਟ ਵੀ ਕੀਤਾ ਜਾਂ ਸਕਦਾ ਹੈ।[1]

ਦੁਨੀਆ ਦੀ ਲਗਭਗ ਇੱਕ ਤਿਹਾਈ ਅਬਾਦੀ ਆਪਣੇ ਜੀਵਨ-ਕਾਲ ਵਿੱਚ ਇੱਕ ਵਾਰ ਲਾਗ ਨਾਲ ਸੰਕਰਮਿਤ ਹੋ ਚੁਕੀ ਹੈ, ਜਿਸ ਵਿੱਚ 24 ਕਰੋੜ (240 ਮਿਲੀਅਨ) ਤੋਂ 35 ਕਰੋੜ (350 ਮਿਲੀਅਨ) ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਦਾਇਮੀ ਸੰਕਰਮਣ ਹੈ।[1][8] ਹਰ ਸਾਲ 750,000 ਤੋਂ ਵੱਧ ਲੋਕਾਂ ਦੀ ਹੈਪੇਟਾਈਟਸ ਬੀ ਕਾਰਨ ਮੌਤ ਹੁੰਦੀ ਹੈ।[1] ਇਹ ਬਿਮਾਰੀ ਹੁਣ ਪੂਰਬੀ ਏਸ਼ੀਆ ਤੇ ਉਪ-ਸਹਾਰਵੀ ਅਫ਼ਰੀਕਾ ਵਿੱਚ ਆਮ ਕਰਕੇ ਹੈ, ਜਿੱਥੇ 5 ਤੋਂ 10% ਬਾਲਗਾਂ ਨੂੰ ਦਾਇਮੀ ਲਾਗ ਹੈ। ਯੂਰੋਪ ਅਤੇ ਉਤਰੀ ਅਮਰੀਕਾ ਵਿੱਚ ਲਾਗ ਦੇ ਦਰ 1% ਤੋਂ ਵੀ ਘੱਟ ਹਨ।[1] ਇਸਨੂੰ ਪਹਿਲਾਂ ਸੀਰਮ ਹੈਪੇਟਾਈਟਸ ਵਜੋਂ ਜਾਣਿਆਂ ਜਾਂਦਾ ਸੀ।[9] ਹੁਣ ਅਜਿਹੇ ਭੋਜਨ ਤਿਆਰ ਕਰਨ ਬਾਰੇ ਖੋਜ ਕੀਤੀ ਜਾਂ ਰਾਹੀਂ ਹੈ ਜਿਨ੍ਹਾਂ ਵਿੱਚ HBV ਟੀਕਾ ਮੌਜੂਦ ਹੈ।[10] ਇਹ ਬਿਮਾਰੀ ਬਾਂਦਰ-ਪ੍ਰਜਾਤੀ ਦੇ ਹੋਰ ਸਦੱਸਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।[11]

ਹਵਾਲੇ ਸੋਧੋ