ਹਿਊਮਨ ਇਮਿਊਨੋਡੈਫੀਸ਼ੈਂਂਸੀ ਵਾਇਰਸ (HIV) ਇੱਕ ਲੇਂਟੀਵਾਇਰਸ (ਰੇਟਰੋਵਾਇਰਸ ਪਰਵਾਰ ਦਾ ਇੱਕ ਮੈਂਬਰ) ਹੈ, ਜੋ ਐਕੁਆਇਰਡ ਇਮਿਊਨੋਡੈਫੀਸ਼ੈਂਂਸੀ ਸਿੰਡਰੋਮ (acquired immunodeficiency syndrome) (ਏਡਸ) (AIDS) ਦਾ ਕਾਰਨ ਬਣਦਾ ਹੈ। [1][2] ਏਡਸ ਮਨੁੱਖਾਂ ਵਿੱਚ ਇੱਕ ਦਸ਼ਾ ਹੈ, ਜਿਸ ਵਿੱਚ ਰੱਖਿਆ ਤੰਤਰ ਅਸਫਲ ਹੋਣ ਲੱਗਦਾ ਹੈ ਅਤੇ ਇਸਦੇ ਪਰਿਣਾਮਸਰੂਪ ਅਜਿਹੇ ਅਵਸਰਵਾਦੀ ਸੰਕਰਮਣ ਹੋ ਜਾਂਦੇ ਹਨ, ਜਿਨ੍ਹਾਂ ਤੋਂ ਮੌਤ ਦਾ ਖ਼ਤਰਾ ਹੁੰਦਾ ਹੈ। ਇਲਾਜ ਦੇ ਬਿਨਾਂ, ਐੱਚਆਈਵੀ ਦੇ ਸਬ-ਟਾਇਪ ਤੇ ਨਿਰਭਰ ਕਰਦੇ ਹੋਏ, ਐੱਚਆਈਵੀ ਦੀ ਲਾਗ ਤੋਂ ਬਾਅਦ ਔਸਤ ਬਚਣ ਦਾ ਸਮਾਂ 9 ਤੋਂ 11 ਸਾਲ ਹੋਣ ਦਾ ਅਨੁਮਾਨ ਹੈ। [3] ਐਚਆਈਵੀ ਦਾ ਸੰਕਰਮਣ ਰਕਤ ਦੇ ਦਾਖ਼ਲ ਹੋਣ, ਵੀਰਜ, ਯੋਨਿਕ-ਦਰਵ, ਛੁੱਟਣ-ਪੂਰਵ ਦਰਵ ਜਾਂ ਮਾਂ ਦੇ ਦੁੱਧ ਨਾਲ ਹੁੰਦਾ ਹੈ। [4][5][6] ਇਸਦੇ ਸੰਚਾਰ ਦੇ ਚਾਰ ਮੁੱਖ ਰਸਤੇ ਬੇਪਰਵਾਹ ਯੋਨ-ਸੰਬੰਧ, ਦੂਸ਼ਿਤ ਸੂਈ, ਮਾਂ ਦਾ ਦੁੱਧ ਅਤੇ ਕਿਸੇ ਦੂਸ਼ਿਤ ਮਾਂ ਵਲੋਂ ਬੱਚੇ ਨੂੰ ਜਨਮ ਦੇ ਸਮੇਂ ਹੋਣ ਵਾਲਾ ਸੰਚਰਣ ਹਨ।[7] ਇਨ੍ਹਾਂ ਸਰੀਰਕ ਦਰਵਾਂ ਵਿੱਚ, ਐਚਆਈਵੀ (HIV) ਅਜ਼ਾਦ ਜੀਵਾਣੁ ਕਣਾਂ ਅਤੇ ਰੱਖਿਆ ਕੋਸ਼ਿਕਾਵਾਂ ਦੇ ਅੰਦਰ ਮੌਜੂਦ ਜੀਵਾਣੁ, ਦੋਨਾਂ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ।

ਐਚਆਈਵੀ
ਇਲੈਕਟ੍ਰੌਨ ਮਾਈਕ੍ਰੋਗ੍ਰਾਫ ਸਕੈਨ ਕਰ ਰਿਹਾ ਹੈ ਐਚਆਈਵੀ-1 (ਹਰੇ ਵਿੱਚ) ਸੰਸਕ੍ਰਿਤ ਲਿੰਫੋਸਾਈਟ ਤੋਂ ਉਭਰ ਰਹੇ. ਸੈੱਲ ਸਤਹ 'ਤੇ ਮਲਟੀਪਲ ਗੋਲ ਝੰਡੇ ਅਸੈਂਬਲੀ ਦੀਆਂ ਥਾਵਾਂ ਅਤੇ ਵਿਓਰਨਾਂ ਦੇ ਉਭਰਨ ਨੂੰ ਦਰਸਾਉਂਦੇ ਹਨ.
ਇਲੈਕਟ੍ਰੌਨ ਮਾਈਕ੍ਰੋਗ੍ਰਾਫ ਸਕੈਨ ਕਰ ਰਿਹਾ ਹੈ ਐਚਆਈਵੀ-1 (ਹਰੇ ਵਿੱਚ) ਸੰਸਕ੍ਰਿਤ ਲਿੰਫੋਸਾਈਟ ਤੋਂ ਉਭਰ ਰਹੇ. ਸੈੱਲ ਸਤਹ 'ਤੇ ਮਲਟੀਪਲ ਗੋਲ ਝੰਡੇ ਅਸੈਂਬਲੀ ਦੀਆਂ ਥਾਵਾਂ ਅਤੇ ਵਿਓਰਨਾਂ ਦੇ ਉਭਰਨ ਨੂੰ ਦਰਸਾਉਂਦੇ ਹਨ.
ਜੀਵ ਵਿਗਿਆਨਿਕ ਵਰਗੀਕਰਨ

ਐਚਆਈਵੀ ਮਾਨਵੀ ਰੋਧਕ ਪ੍ਰਣਾਲੀ ਦੀਆਂ ਜ਼ਰੂਰੀ ਕੋਸ਼ਿਕਾਵਾਂ, ਜਿਵੇਂ ਸਹਾਇਕ ਟੀ -ਕੋਸ਼ਿਕਾਵਾਂ ( ਵਿਸ਼ੇਸ਼ ਤੌਰ ਤੇ  ਸੀਡੀ4+ ਟੀ ਕੋਸ਼ਿਕਾਵਾਂ), ਮੈਕਰੋਫੇਜ ਅਤੇ ਡੇਂਡਰਾਇਟਿਕ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦਾ ਹੈ। .[8] ਐਚਆਈਵੀ ਸੰਕਰਮਣ ਦੇ ਪਰਿਣਾਮਸਰੂਪ ਸੀਡੀ4+ ਟੀ  ਦੇ ਸਤਰਾਂ ਵਿੱਚ ਕਮੀ ਆਉਣ ਦੀਆਂ ਮੁੱਖ ਕਾਰਜਵਿਧੀਆਂ ਹਨ: ਸਭ ਤੋਂ ਪਹਿਲਾਂ, ਪਾਈਰੋਪਟੋਸਿਸ ਅਰਥਾਤ ਪ੍ਰਭਾਵਿਤ ਕੋਸ਼ਿਕਾਵਾਂ ਦੀ ਪ੍ਰਤੱਖ ਬੈਕਟੀਰਿਓਲੋਜੀਕਲ ਮੌਤ; ਦੂਜੀ, ਅਣਪ੍ਰਭਾਵਿਤ ਕੋਸ਼ਿਕਾਵਾਂ ਵਿੱਚ ਐਪੋਪਟੋਸਿਸ ਦੀ ਵਧੀ ਹੋਈ ਦਰ;[9] ਅਤੇ ਤੀਜੀ ਪ੍ਰਭਾਵਿਤ ਕੋਸ਼ਿਕਾਵਾਂ ਦੀ ਪਛਾਣ ਕਰਨ ਵਾਲੇ ਸੀਡੀ8+ ਸਾਇਟੋਟਾਕਸਿਕ ਲਿੰਫੋਸਾਈਟ ਦੁਆਰਾ ਪ੍ਰਭਾਵਿਤ ਸੀਡੀ4+ ਟੀ ਕੋਸ਼ਿਕਾਵਾਂ ਦੀ ਮੌਤ।[10] ਜਦੋਂ ਸੀਡੀ4+ ਟੀ ਕੋਸ਼ਿਕਾਵਾਂ ਦੀ ਗਿਣਤੀ ਇੱਕ ਜ਼ਰੂਰੀ ਪੱਧਰ ਨਾਲੋਂ ਥੱਲੇ ਡਿੱਗ ਜਾਂਦੀ ਹੈ, ਤਾਂ ਕੋਸ਼ਿਕਾ-ਵਿਚੋਲਗੀ ਨਾਲ ਹੋਣ ਵਾਲੀ ਇਮਿਊਨਿਟੀ ਖਤਮ ਹੋ ਜਾਂਦੀ ਹੈ ਅਤੇ ਸਰੀਰ ਦੇ ਅਵਸਰਵਾਦੀ ਸੰਕਰਮਣਾਂ ਨਾਲ ਗਰਸਤ ਹੋਣ ਦੀ ਸੰਭਾਵਨਾ ਵਧਣ ਲੱਗਦੀ ਹੈ।

ਐਚਆਈਵੀ-1 ਤੋਂ ਪ੍ਰਭਾਵਿਤ ਬਹੁਤੇ ਇਲਾਜ ਤੋਂ ਵਿਰਵੇ ਲੋਕਾਂ ਵਿੱਚ ਓੜਕ ਏਡਸ ਵਿਕਸਿਤ ਹੋ ਜਾਂਦੀ ਹੈ।[11] ਇਨ੍ਹਾਂ ਵਿਚੋਂ ਬਹੁਤੇ ਲੋਕਾਂ ਦੀ ਮੌਤ ਅਵਸਰਵਾਦੀ ਸੰਕਰਮਣਾਂ ਨਾਲ ਜਾਂ ਰੋਧਕ ਤੰਤਰ ਦੀ ਵੱਧਦੀ ਅਸਫਲਤਾ ਨਾਲ ਜੁੜੀਆਂ ਖ਼ਰਾਬੀਆਂ ਦੇ ਕਾਰਨ ਹੁੰਦੀ ਹੈ।[12] ਐਚਆਈਵੀ ਦਾ ਏਡਸ ਵਿੱਚ ਵਿਕਾਸ ਹੋਣ ਦੀ ਦਰ ਭਿੰਨ ਭਿੰਨ ਹੁੰਦੀ ਹੈ ਅਤੇ ਇਸ ਉੱਤੇ ਜੀਵਾਂਵਿਕ, ਮੇਜਬਾਨ ਅਤੇ ਵਾਤਾਵਰਣੀ ਕਾਰਕਾਂ ਦਾ ਪ੍ਰਭਾਵ ਪੈਂਦਾ ਹੈ; ਬਹੁਤੇ ਲੋਕਾਂ ਵਿੱਚ ਐਚਆਈਵੀ ਸੰਕਰਮਣ ਦੇ 10 ਸਾਲਾਂ ਦੇ ਅੰਦਰ ਏਡਸ ਵਿਕਸਿਤ ਹੋ ਜਾਵੇਗਾ: ਕੁੱਝ ਲੋਕਾਂ ਵਿੱਚ ਇਹ ਬਹੁਤ ਹੀ ਜਲਦੀ ਹੋ ਜਾਂਦਾ ਹੈ ਅਤੇ ਕੁੱਝ ਲੋਕ ਬਹੁਤ ਜਿਆਦਾ ਲੰਮਾ ਸਮਾਂ ਲੈਂਦੇ ਹਨ।[13][14] ਐਂਟੀ-ਰੇਟਰੋਵਾਇਰਲ ਦੇ ਦੁਆਰਾ ਇਲਾਜ ਕੀਤੇ ਜਾਣ ਉੱਤੇ ਐਚਆਈਵੀ ਪ੍ਰਭਾਵਿਤ ਲੋਕਾਂ ਦੇ ਜਿੰਦਾ ਰਹਿਣ ਦੀ ਸੰਭਾਵਨਾ ਵੱਧ ਜਾਂਦੀ ਹੈ। 2005 ਤੱਕ ਦੀ ਜਾਣਕਾਰੀ ਦੇ ਅਨੁਸਾਰ, ਨਿਦਾਨ ਕੀਤੇ ਜਾ ਸਕਣ ਲਾਇਕ ਏਡਸ ਦੇ ਰੂਪ ਵਿੱਚ ਐਚਆਈਵੀ ਦਾ ਵਿਕਾਸ ਹੋ ਜਾਣ ਦੇ ਬਾਅਦ ਵੀ ਐਂਟੀ-ਰੇਟਰੋਵਾਇਰਲ ਇਲਾਜ ਦੇ ਬਾਅਦ ਵਿਅਕਤੀ ਦਾ ਔਸਤ ਜੀਵਨ-ਕਾਲ 5 ਸਾਲਾਂ ਤੋਂ ਜਿਆਦਾ ਹੁੰਦਾ ਹੈ।[15] ਐਂਟੀ-ਰੇਟਰੋਵਾਇਰਲ ਇਲਾਜ ਦੇ ਬਿਨਾ, ਏਡਜ ਗ੍ਰਸਤ ਕਿਸੇ ਵਿਅਕਤੀ ਦੀ ਮੌਤ ਇੱਕ ਸਾਲ ਦੇ ਅੰਦਰ ਅੰਦਰ ਹੋ ਜਾਂਦੀ ਹੈ।[16]

ਹਵਾਲੇ ਸੋਧੋ