ਇਸਲਾਮੀ ਕਲੰਡਰ

ਮੁਸਲਮਾਨਾਂ ਵਲੋਂ ਵਰਤਿਆ ਜਾਂਦਾ ਕਲੰਡਰ

ਇਸਲਾਮੀ ਕਲੰਡਰ, ਮੁਸਲਿਮ ਕਲੰਡਰ ਜਾਂ ਹਿਜਰੀ ਕਲੰਡਰ (AH)[1][2] ਇੱਕ ਚੰਦਰ ਕਲੰਡਰ ਹੈ, ਜਿਸ ਵਿੱਚ ਸਾਲ ਵਿੱਚ ਬਾਰਾਂ ਮਹੀਨੇ ਅਤੇ 354 ਜਾਂ 355 ਦਿਨ ਹੁੰਦੇ ਹਨ।ਇਹ ਨਾ ਸਿਰਫ ਮੁਸਲਮਾਨ ਦੇਸ਼ਾਂ ਵਿੱਚ ਪ੍ਰਯੋਗ ਹੁੰਦਾ ਹੈ ਸਗੋਂ ਇਸਨੂੰ ਪੂਰੇ ਸੰਸਾਰ ਦੇ ਮੁਸਲਮਾਨ ਵੀ ਇਸਲਾਮਿਕ ਧਾਰਮਿਕ ਪੁਰਬਾਂ ਨੂੰ ਮਨਾਣ ਦਾ ਠੀਕ ਸਮਾਂ ਮਿਥਣ ਲਈ ਪ੍ਰਯੋਗ ਕਰਦੇ ਹਨ। ਇਹ ਸੌਰ ਕਲੰਡਰ ਨਾਲੋਂ 11 ਦਿਨ ਛੋਟਾ ਹੈ ਇਸ ਲਈ ਇਸਲਾਮੀ ਧਾਰਮਿਕ ਮਿਤੀਆਂ, ਜੋ ਕਿ ਇਸ ਕਲੰਡਰ ਦੇ ਅਨੁਸਾਰ ਮਿਥੀਆਂ ਹੁੰਦੀਆਂ ਹਨ, ਹਰ ਸਾਲ ਪਿਛਲੇ ਸੌਰ ਕਲੰਡਰ ਨਾਲੋਂ 11 ਦਿਨ ਪਿੱਛੇ ਹੋ ਜਾਂਦੀਆਂ ਹਨ। ਇਸਨੂੰ ਹਿਜਰਾ ਜਾਂ ਹਿਜਰੀ ਵੀ ਕਹਿੰਦੇ ਹਨ, ਕਿਉਂਕਿ ਇਸਦਾ ਪਹਿਲਾ ਸਾਲ ਉਹ ਸਾਲ ਹੈ ਜਿਸ ਵਿੱਚ ਕਿ ਹਜਰਤ ਮੁਹੰਮਦ ਨੇ ਮੱਕਾ ਸ਼ਹਿਰ ਤੋਂ ਮਦੀਨੇ ਦੇ ਵੱਲ ਹਿਜਰਤ ਕੀਤੀ ਸੀ। ਹਰ ਸਾਲ ਦੇ ਨਾਲ ਸਾਲ ਗਿਣਤੀ ਦੇ ਬਾਅਦ ਵਿੱਚ H ਜੋ ਹਿਜਰ ਨੂੰ ਦੱਸਦਾ ਹੈ ਜਾਂ AH (ਲਾਤੀਨੀ: ਐਨੋ ਹੇਜਿਰੀ (anno Hegirae) (ਹਿਜਰ ਦੇ ਸਾਲ ਵਿੱਚ) ਲਗਾਇਆ ਜਾਂਦਾ ਹੈ।[3]ਹਿਜਰ ਤੋਂ ਪਹਿਲਾਂ ਦੇ ਕੁੱਝ ਸਾਲ (BH) ਦਾ ਪ੍ਰਯੋਗ ਇਸਲਾਮਿਕ ਇਤਹਾਸ ਨਾਲ ਸੰਬੰਧਤ ਘਟਨਾਵਾਂ ਦੇ ਹਵਾਲੇ ਲਈ ਲਾਇਆ ਜਾਂਦਾ ਹੈ, ਜਿਵੇਂ ਮੁਹੰਮਦ ਸਾਹਿਬ ਦਾ ਜਨਮ ਲਈ 53 BH।

ਵਰਤਮਾਨ ਹਿਜਰੀ ਸਾਲ 1430 AH ਹੈ।

ਹਿਜਰੀ ਜਾਂ ਇਸਲਾਮੀ ਮਹੀਨੇ ਸੋਧੋ

ਹਿਜਰੀ ਮਹੀਨੇ
ਨੰਬਰਮਹੀਨਾ
1ਮੁਹੱਰਮ ਜਾਂ ਮੁਹੱਰਮ-ਉਲ-ਹਰਾਮ
2ਸਿਫ਼ਰ ਜਾਂ ਸਿਫ਼ਰ ਅਲ ਮਜ਼ਫ਼ਰ
3ਰੱਬੀ ਅਲਾਵਲ
4ਰੱਬੀ ਅਲਸਾਨੀ
5ਜਮਾਦ ਅਲਾਵਲ
6ਜਮਾਦ ਅਲਸਾਨੀ
7ਰੱਜਬ ਜਾਂ ਰੱਜਬ ਅਲਮਰਜਬ
8ਸ਼ਾਬਾਨ ਜਾਂ ਸ਼ਾਬਾਨ ਅਲਮਾਜ਼ਮ
9ਰਮਜ਼ਾਨ ਜਾਂ ਰਮਜ਼ਾਨ ਅਲ-ਮੁਬਾਰਿਕ
10ਸ਼ੱਵਾਲ ਜਾਂ ਸ਼ੱਵਾਲ ਅਲਮਕਰਮ
11ਜ਼ੂਲ ਕ਼ਾਦਾ
12ਜ਼ੂ ਅਲ ਹੱਜਾ

ਹਵਾਲੇ ਸੋਧੋ

  1. Arabic: التقويم الهجري at-taqwīm al-hijrī
  2. Hijra Calendar
  3. Watt, W. Montgomery. "Hidjra". In P.J. Bearman, Th. Bianquis, C.E. Bosworth, E. van Donzel and W.P. Heinrichs. Encyclopaedia of Islam Online. Brill Academic Publishers. ISSN 1573-3912.